Mon. May 20th, 2024

ICC ਨੇ ਯੁਵਰਾਜ ਸਿੰਘ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ

By admin Apr27,2024

Sports News : ਇਕ ਪਾਸੇ ਜਿੱਥੇ ਸਾਰੀਆਂ ਟੀਮਾਂ IPL 2024 ‘ਚ ਆਪਣਾ ਜ਼ਬਰਦਸਤ ਪ੍ਰਦਰਸ਼ਨ ਦੇਣ ‘ਚ ਰੁੱਝੀਆਂ ਹੋਈਆਂ ਹਨ, ਉਥੇ ਹੀ ICC T20 ਵਿਸ਼ਵ ਕੱਪ ਦੀਆਂ ਤਿਆਰੀਆਂ ਵੀ ਜ਼ੋਰਾਂ ‘ਤੇ ਹਨ। ਟੀ-20 ਵਿਸ਼ਵ ਕੱਪ 2024 1 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਤੋਂ ਪਹਿਲਾਂ ਵੱਡਾ ਐਲਾਨ ਕੀਤਾ ਗਿਆ ਹੈ।

ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੂੰ ਵਿਸ਼ਵ ਕੱਪ ਲਈ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ICC ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਹੀ ਯੁਵਰਾਜ ਸਿੰਘ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ। ICC ਨੇ ਭਾਰਤੀ ਟੀਮ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਨੂੰ ਟੀ-20 ਵਿਸ਼ਵ ਕੱਪ 2024 ਦਾ ਬ੍ਰਾਂਡ ਅੰਬੈਸਡਰ ਚੁਣਿਆ ਹੈ। ਯਾਦ ਰਹੇ ਕਿ ਯੁਵਰਾਜ ਸਿੰਘ ਨੇ ICC ਟੀ-20 ਵਿਸ਼ਵ ਕੱਪ 2007 ਵਿੱਚ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੂੰ 6 ਗੇਂਦਾਂ ਵਿੱਚ 6 ਛੱਕੇ ਜੜੇ ਸਨ। ICC ਨੇ ਯੁਵਰਾਜ ਨੂੰ ਆਪਣਾ ਬ੍ਰਾਂਡ ਅੰਬੈਸਡਰ ਚੁਣ ਕੇ ਸਨਮਾਨਿਤ ਕੀਤਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ICC ਟੀ-20 ਵਿਸ਼ਵ ਕੱਪ 2007 ਅਤੇ ICC ਵਨਡੇ ਵਿਸ਼ਵ ਕੱਪ 2011 ਜਿੱਤਿਆ ਸੀ, ਦੋਵਾਂ ਵਿਸ਼ਵ ਕੱਪਾਂ ਦੀ ਖਾਸ ਗੱਲ ਇਹ ਸੀ ਕਿ ਯੁਵਰਾਜ ਸਿੰਘ ਨੂੰ ਇਸ ਵਾਰ ਟੂਰਨਾਮੈਂਟ ਦਾ ਖਿਡਾਰੀ ਚੁਣਿਆ ਗਿਆ ਸੀ।

ਟੀਮ ਇੰਡੀਆ ਮੈਚ

1. 5 ਜੂਨ- ਭਾਰਤ ਬਨਾਮ ਆਇਰਲੈਂਡ, ਨਿਊਯਾਰਕ
2. 9 ਜੂਨ- ਭਾਰਤ ਬਨਾਮ ਪਾਕਿਸਤਾਨ, ਨਿਊਯਾਰਕ
3. 12 ਜੂਨ- ਭਾਰਤ ਬਨਾਮ ਅਮਰੀਕਾ, ਨਿਊਯਾਰਕ
4. 15 ਜੂਨ- ਭਾਰਤ ਬਨਾਮ ਕੈਨੇਡਾ, ਫਲੋਰੀਡਾ

The post ICC ਨੇ ਯੁਵਰਾਜ ਸਿੰਘ ਨੂੰ ਸੌਂਪੀ ਇਹ ਵੱਡੀ ਜ਼ਿੰਮੇਵਾਰੀ appeared first on Timetv.

By admin

Related Post

Leave a Reply

Discover more from CK Media Network

Subscribe now to keep reading and get access to the full archive.

Continue reading