Advertisement

Hukamnama Sri Darbar Sahib Amritsar Sahib

Hukamnama Sri Darbar Sahib Amritsar Sahib


Hukamnama | Sri Darbar Sahib | Hukamnama Sri Darbar Sahib Today |
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖਵਾਕ
ਅੰਗ :- 677

ਧਨਾਸਰੀ ਮਹਲਾ ੫ ॥
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥ ਰਵਿ ਰਹਿਆ ਸਰਬਤ੍ਰ ਮੈ ਮਨ ਸਦਾ ਧਿਆਈ ॥੧॥ ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥ ਬਿਨਸਿ ਜਾਇ ਜੋ ਨਿਮਖ ਮਹਿ ਸੋ ਅਲਪ ਸੁਖੁ ਭਨੀਐ ॥ ਰਹਾਉ ॥ ਪ੍ਰਤਿਪਾਲੈ ਅਪਿਆਉ ਦੇਇ ਕਛੁ ਊਨ ਨ ਹੋਈ ॥ ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥੨॥ ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥ ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥੩॥ ਸਾ ਮਤਿ ਦੇਹੁ ਦਇਆਲ ਪ੍ਰਭ ਜਿਤੁ ਤੁਮਹਿ ਅਰਾਧਾ ॥ ਨਾਨਕੁ ਮੰਗੈ ਦਾਨੁ ਪ੍ਰਭ ਰੇਨ ਪਗ ਸਾਧਾ ॥੪॥੩॥੨੭॥

ਵਿਆਖਿਆ: ਹੇ ਭਾਈ ! ਮੇਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ । ਹੇ (ਮੇਰੇ) ਮਨ ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹ ਹੈ ।੧। ਹੇ ਭਾਈ ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ । ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁਕੱ ਜਾਂਦਾ ਹੈ । ਰਹਾਉ । ਹੇ ਭਾਈ ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ । ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ।੨। ਹੇ ਭਾਈ ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ੳੁੱਚੀ ਹੈ, ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ।੩। ਹੇ ਦਇਆ ਦੇ ਘਰ ਪ੍ਰਭੂ ! ਮੈਨੂੰ ਉਹ ਸਮਝ ਬਖ਼ਸ਼ ਜਿਸਦੇ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ । ਹੇ ਪ੍ਰਭੂ ! ਨਾਨਕ (ਤੇਰੇ ਪਾਸੋਂ) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ।੪।੩।੨੭।

धनासरी महला ५ ॥
जह जह पेखउ तह हजूरि दूरि कतहु न जाई ॥ रवि रहिआ सरबत्र मै मन सदा धिआई ॥१॥ ईत ऊत नही बीछुड़ै सो संगी गनीऐ ॥ बिनसि जाइ जो निमख महि सो अलप सुखु भनीऐ ॥ रहाउ ॥ प्रतिपालै अपिआउ देइ कछु ऊन न होई ॥ सासि सासि संमालता मेरा प्रभु सोई ॥२॥ अछल अछेद अपार प्रभ ऊचा जा का रूपु ॥ जपि जपि करहि अनंदु जन अचरज आनूपु ॥३॥ सा मति देहु दइआल प्रभ जितु तुमहि अराधा ॥ नानकु मंगै दानु प्रभ रेन पग साधा ॥४॥३॥२७॥

अर्थ: हे भाई! मैं जहाँ-जहाँ देखता हूँ वहाँ-वहाँ ही परमात्मा हाजिर-नाजर है, वह किसी भी जगह से दूर नहीं है। हे (मेरे) मन! तू सदा उस प्रभु का स्मरण किया कर, जो सब में बस रहा है।1। भाई! उस (परमात्मा) को ही (असल) समझना चाहिए, (जो हमसे) इस लोक में परलोक में (कहीं भी) अलग नहीं होता। उस सुख को होछा सुख कहना चाहिए जो आँख झपकने जितने समय में ही समाप्त हो जाता है। रहाउ। हे भाई! मेरा वह प्रभु भोजन दे के (सबको) पालता है, (उसकी कृपा से) किसी भी चीज की कमी नहीं रहती। वह प्रभु (हमारी) हरेक सांस के साथ-साथ हमारी संभाल करता रहता है।2। हे भाई! जो प्रभु छला नहीं जा सकता, नाश नहीं किया जा सकता, जिसकी हस्ती सबसे ऊँची है, और हैरान करने वाली है, जिसके बराबर का और कोई नहीं, उसके भक्त उसका नाम जप-जप के आत्मिक आनंद लेते रहते हैं।3। हे दया के घर प्रभु! मुझे वह समझ बख्श जिसकी इनायत से मैं तुझे ही स्मरण करता रहूँ। हे प्रभु! नानक (तेरे पास से) तेरे संत जनों के चरणों की धूल मांगता है।4।3।27।

Dhanaasaree Mahalaa 5 ||
Jeh Jeh Pekho Teh Hajoor Door Katahu N Jaaee ||Rav Raheaa Sarbatr Mai Man Sadaa Dheaaee ||1||Eet Oot Nahee Beeshhurrai So Sangee Ganeeai ||Binas Jaae Jo Nimakh Meh So Alap Sukh Bhaneeai || Rahaao ||Pratipaalai Apiaao Deaee Kashh Oon N Hoee ||Saas Saas Samaalataa Meraa Prabh Soee ||2||Ashhal Ashhed Apaar Prabh Oochaa Jaa Kaa Roop ||Jap Jap Kareh Anand Jan Acharaj Aanoop ||3||Saa Mat Dehu Daeaal Prabh Jit Tumeh Araadhaa || Naanak Mangai Daan Prabh Ren Pag Saadhaa ||4||3||27||

Meaning: Wherever I look, there I see Him present; He is never far away. He is all-pervading, everywhere; O my mind, meditate on Him forever. ||1|| He alone is called your companion, who will not be separated from you, here or hereafter. That pleasure, which passes away in an instant, is trivial. ||Pause|| He cherishes us, and gives us sustenance; He does not lack anything. With each and every breath, my God takes care of His creatures. ||2|| God is undeceiveable, impenetrable and infinite; His form is lofty and exalted. jap jap karahi anand jan achraj aanoop. ||3|| Bless me with such understanding, O Merciful Lord God, that I might remember You. Nanak begs God for the gift of the dust of the feet of the Saints. ||4||3||27||

—————————————–

#Hukamnama #SriDarbarSahib #GoldenTemple #DarbarSahib #Amritsar #DailyHukamnama #Gurbani #Sikhism #GuruGranthSahib #Waheguru #SikhFaith #Nitnem #HarmandirSahib #ShabadKirtan #SikhTraditions #spiritualwisdom

#harmandirsahibhukamnama #todayhukamnamasriharmandirsahib #hukamnamadarbarsahib #hukamnamasridarbarsahib #hukamnamasridarbarsahibamritsar #ajdahukamnamadarbarsahib #todayhukamnama #hukamnamdarbarsahibtoday #today'shukamnamasridarbarsahib #ajdahukamnamasahib #swerdahukamnamasahib #hukamnamasahibgoldentemple #ajdehukamnamasahibdiviakhya

Leave a Reply

Your email address will not be published. Required fields are marked *