ਚੰਡੀਗੜ: ਪੰਜਾਬ ਵਿੱਚ ਪੈ ਰਹੀ ਗਰਮੀ ਦਰਮਿਆਨ ਅੱਜ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੂਬੇ ‘ਚ ਧੂੜ ਭਰੀ ਹਨੇਰੀ ਅਤੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਵਿਭਾਗ ਮੁਤਾਬਕ ਸੂਬੇ ‘ਚ 5 ਦਿਨ ਯਾਨੀ 1, 2, 3, 4 ਅਤੇ 7 ਮਈ ਨੂੰ ਭਾਰੀ ਮੀਂਹ ਪਵੇਗਾ। ਪਟਿਆਲਾ, ਮੋਹਾਲੀ, ਫਤਿਹਗੜ੍ਹ ਸਾਹਿਬ, ਬਰਨਾਲਾ, ਸੰਗਰੂਰ, ਨਵਾਂਸ਼ਹਿਰ, ਬਠਿੰਡਾ, ਮਾਨਸਾ, ਫਿਰੋਜ਼ਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਜਿਹੇ ਜ਼ਿਲ੍ਹਿਆਂ ਵਿੱਚ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਦੂਜੇ ਪਾਸੇ ਚੰਡੀਗੜ੍ਹ ‘ਚ 1 ਤੋਂ 4 ਮਈ ਤੱਕ ਬੱਦਲ ਛਾਏ ਰਹਿਣਗੇ। ਪੱਛਮੀ ਗੜਬੜੀ ਦੇ ਨਾਲ-ਨਾਲ ਉੱਪਰੀ ਹਵਾ ਦੇ ਸੰਚਾਰ ਦੇ ਕਾਰਨ, ਤੇਜ਼ ਹਵਾਵਾਂ ਦੇ ਨਾਲ ਤੂਫਾਨ ਦੇ ਨਾਲ ਹਲਕਾ ਮੀਂਹ ਪੈ ਸਕਦਾ ਹੈ। ਇਸ ਅਲਰਟ ਮੁਤਾਬਕ 1 ਮਈ ਨੂੰ 60 ਕਿਲੋਮੀਟਰ, 3 ਅਤੇ 4 ਮਈ ਨੂੰ ਵੀ 40 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਭਾਰੀ ਤੂਫਾਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
The post ਮੌਸਮ ਵਿਭਾਗ ਨੇ ਅੱਜ ਸੂਬੇ ‘ਚ ਧੂੜ ਭਰੀ ਹਨੇਰੀ ਤੇ ਤੂਫਾਨ ਦੀ ਚਿਤਾਵਨੀ ਕੀਤੀ ਜਾਰੀ appeared first on Time Tv.
Leave a Reply