Advertisement

ਮੋਗਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਅੱਜ ਰਹੇਗੀ ਬੰਦ

ਮੋਗਾ : ਅੱਜ ਮੋਗਾ (Moga) ਦੇ ਅਧੀਨ ਆਉਂਦੇ ਕੁਝ ਇਲਾਕਿਆਂ ਵਿੱਚ ਬਿਜਲੀ ਕੱਟ ਲੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ 132 ਕੇ.ਵੀ ਧੱਲੇਕੇ ਪਾਵਰ ਹਾਊਸ ਵਿਖੇ ਜ਼ਰੂਰੀ ਮੁਰੰਮਤ ਕਾਰਨ 4 ਜੂਨ, ਬੁੱਧਵਾਰ ਨੂੰ ਯਾਨੀ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ, ਇਸ ਪਾਵਰ ਹਾਊਸ ਤੋਂ ਚੱਲਣ ਵਾਲਾ 11 ਕੇ.ਵੀ ਫੈਕਟਰੀ ਏਰੀਆ ਫੀਡਰ, 11 ਕੇ.ਵੀ ਫੈਕਟਰੀ ਰੱਤੀਆਂ ਬ੍ਰਾਂਚ ਫੀਡਰ, 11 ਕੇ.ਵੀ ਲੰਡੇਕੇ ਅਰਬਨ ਫੀਡਰ, 11 ਕੇ.ਵੀ ਇੰਡਸਟਰੀਅਲ ਅਰਬਨ ਫੀਡਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ।

ਇਹ ਜਾਣਕਾਰੀ ਏ.ਈ ਜਤਿਨ ਸਿੰਘ ਉੱਤਰੀ ਮੋਗਾ ਅਤੇ ਜੇ.ਈ ਰਜਿੰਦਰ ਸਿੰਘ ਵਿਰਦੀ ਉੱਤਰੀ ਮੋਗਾ ਨੇ ਦਿੱਤੀ ਅਤੇ ਦੱਸਿਆ ਕਿ ਇਸ ਦੇ ਨਾਲ ਹੀ ਜੀਰਾ ਰੋਡ, ਰੱਤੀਆਂ ਰੋਡ, ਲੰਡੇਕੇ ਪਿੰਡ, ਬਾਰੜ ਸਟਰੀਟ, ਸਿੱਧੂ ਸਟਰੀਟ, ਦੁੱਨੇਕੇ ਆਦਿ ‘ਤੇ ਚੱਲਣ ਵਾਲੀਆਂ ਫੈਕਟਰੀਆਂ ਅਤੇ ਇਸ ਪਾਵਰ ਹਾਊਸ ਤੋਂ ਚੱਲਣ ਵਾਲੀਆਂ ਖੇਤੀਬਾੜੀ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

The post ਮੋਗਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਅੱਜ ਰਹੇਗੀ ਬੰਦ appeared first on TimeTv.

Leave a Reply

Your email address will not be published. Required fields are marked *