ਪਾਣੀਪਤ : ਹਰਿਆਣਾ ਦੇ ਪਾਣੀਪਤ ‘ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੁਸ਼ਯੰਤ ਭੱਟ ਦੇ ਬੇਟੇ ਮਯੰਕ ਭੱਟ ਦੀ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ।
ਮਿਲੀ ਜਾਣਕਾਰੀ ਮੁਤਾਬਕ ਮਯੰਕ ਭੱਟ ਆਪਣੇ ਦੋਸਤ ਗੋਵਿੰਦ ਗੋਇਲ ਨਾਲ ਕਾਰ ‘ਚ ਗੀਤਾ ਕਾਲਜ ਸਮਾਲਖਾ ਜਾ ਰਹੇ ਸਨ। ਦਹਰ ਬਾਈਪਾਸ ‘ਤੇ ਮੋੜ ਲੈਂਦੇ ਸਮੇਂ ਕਾਰ ਬੇਕਾਬੂ ਹੋ ਕੇ ਪਲਟ ਗਈ ਅਤੇ ਸੜਕ ਦੇ ਹੇਠਾਂ ਖੇਤਾਂ ‘ਚ ਜਾ ਡਿੱਗੀ । ਲੋਕਾਂ ਨੇ ਮੌਕੇ ‘ਤੇ ਮਦਦ ਕੀਤੀ ਅਤੇ ਪੁਲਿਸ ਨੇ ਤੁਰੰਤ ਦੋਵਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਈ। ਇਸ ਹਾਦਸੇ ਵਿੱਚ ਗੋਵਿੰਦ ਗੋਇਲ ਨੂੰ ਗੰਭੀਰ ਸੱਟਾਂ ਲੱਗੀਆਂ। ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਗੋਵਿੰਦ ਦੇ ਸਿਰ ‘ਤੇ 4 ਟਾਂਕੇ ਲੱਗੇ ਹਨ। ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਉਸ ਨੂੰ ਏਮਜ਼ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ।
ਦੁਸ਼ਯੰਤ ਭੱਟ ਨਾ ਸਿਰਫ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਨ ਬਲਕਿ ਸਾਬਕਾ ਸੀਨੀਅਰ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਉਨ੍ਹਾਂ ਦੀ ਪਤਨੀ ਕੁਸੁਮ ਭੱਟ ਵਾਰਡ 26 ਤੋਂ ਕੌਂਸਲਰ ਹਨ। ਪਾਣੀਪਤ ਦੀ ਰਾਜਨੀਤੀ ਵਿੱਚ ਭੱਟ ਪਰਿਵਾਰ ਦਾ ਮਜ਼ਬੂਤ ਪ੍ਰਭਾਵ ਹੈ।
The post ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਬੇਟੇ ਦੀ ਗੱਡੀ ਸੜਕ ਹਾਦਸੇ ਦਾ ਹੋਈ ਸ਼ਿਕਾਰ appeared first on Time Tv.
Leave a Reply