Advertisement

ਪ੍ਰਧਾਨ ਮੰਤਰੀ ਮੋਦੀ 8 ਨਵੰਬਰ ਨੂੰ ਵਾਰਾਣਸੀ ’ਚ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ

ਵਾਰਾਣਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 8 ਨਵੰਬਰ ਨੂੰ ਸਵੇਰੇ 8:15 ਵਜੇ ਆਪਣੇ ਸੰਸਦੀ ਖੇਤਰ ਵਾਰਾਣਸੀ ਵਿੱਚ ਇੱਕੋ ਸਮੇਂ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਹ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਵਾਰਾਣਸੀ ਅਤੇ ਖਜੂਰਾਹੋ, ਲਖਨਊ ਅਤੇ ਸਹਾਰਨਪੁਰ, ਫਿਰੋਜ਼ਪੁਰ ਅਤੇ ਦਿੱਲੀ, ਅਤੇ ਏਰਨਾਕੁਲਮ ਅਤੇ ਬੰਗਲੁਰੂ ਵਿਚਕਾਰ ਚੱਲਣਗੀਆਂ। ਇਹ ਨਵੀਆਂ ਟ੍ਰੇਨਾਂ ਦੇਸ਼ ਦੇ ਮੁੱਖ ਸਥਾਨਾਂ ਵਿਚਕਾਰ ਯਾਤਰਾ ਦੇ ਸਮੇਂ ਨੂੰ ਘਟਾਉਣਗੀਆਂ ਅਤੇ ਖੇਤਰੀ ਗਤੀਸ਼ੀਲਤਾ ਨੂੰ ਵਧਾਉਣਗੀਆਂ, ਦੇਸ਼ ਭਰ ਵਿੱਚ ਸੈਰ-ਸਪਾਟਾ ਅਤੇ ਆਰਥਿਕ ਗਤੀਵਿਧੀਆਂ ਨੂੰ ਵਧਾ ਦੇਣਗੀਆਂ।

ਵਾਰਾਣਸੀ, ਪ੍ਰਯਾਗਰਾਜ, ਚਿੱਤਰਕੂਟ ਅਤੇ ਖਜੂਰਾਹੋ ਨੂੰ ਜੋੜੇਗੀ ਨਵੀਂ ਟ੍ਰੇਨ

ਬਨਾਰਸ-ਖਜੁਰਾਹੋ ਵੰਦੇ ਭਾਰਤ ਇਸ ਰੂਟ ‘ਤੇ ਸਿੱਧੀ ਕਨੈਕਟਿਵਿਟੀ ਸਥਾਪਤ ਕਰੇਗੀ ਅਤੇ ਮੌਜੂਦਾ ਚੱਲ ਰਹੀਆਂ ਵਿਸ਼ੇਸ਼ ਰੇਲਗੱਡੀਆਂ ਦੀ ਤੁਲਨਾ ਵਿੱਚ ਲਗਭਗ 2 ਘੰਟੇ 40 ਮਿੰਟ ਦੀ ਬੱਚਤ ਕਰੇਗੀ। ਬਨਾਰਸ-ਖਜੁਰਾਹੋ ਵੰਦੇ ਭਾਰਤ ਐਕਸਪ੍ਰੈਸ ਭਾਰਤ ਦੇ ਕੁਝ ਸਭ ਤੋਂ ਪ੍ਰਤਿਸ਼ਠਤ ਧਾਰਮਿਕ ਅਤੇ ਸੱਭਿਆਚਾਰਕ ਸਥਾਨਾਂ ਨੂੰ ਜੋੜੇਗੀ ਜਿਵੇਂ ਕਿ ਵਾਰਾਣਸੀ, ਪ੍ਰਯਾਗਰਾਜ, ਚਿਤ੍ਰਕੂਟ ਅਤੇ ਖਜੁਰਾਹੋ ਨੂੰ ਜੋੜੇਗੀ ।

ਲਖਨਊ-ਸਹਾਰਨਪੁਰ ਵੰਦੇ ਭਾਰਤ ਐਕਸਪ੍ਰੈਸ ਦਾ ਕੀ ਹੋਵੇਗਾ ਰੂਟ ?

ਲਖਨਊ-ਸਹਾਰਨਪੁਰ ਵੰਦੇ ਭਾਰਤ ਇਹ ਯਾਤਰਾ ਲਗਭਗ 7 ਘੰਟੇ 45 ਮਿੰਟ ਵਿੱਚ ਪੂਰੀ ਕਰੇਗੀ, ਜਿਸ ਨਾਲ ਯਾਤਰਾ ਸਮੇਂ ਵਿੱਚ ਲਗਭਗ 1 ਘੰਟੇ ਦੀ ਬੱਚਤ ਹੋਵੇਗੀ। ਲਖਨਊ-ਸਹਾਰਨਪੁਰ ਵੰਦੇ ਭਾਰਤ ਐਕਸਪ੍ਰੈਸ ਤੋਂ ਲਖਨਊ, ਸੀਤਾਪੁਰ, ਸ਼ਾਹਜਹਾਂਪੁਰ, ਬਰੇਲੀ, ਮੁਰਾਦਾਬਾਦ, ਬਿਜਨੌਰ ਅਤੇ ਸਹਾਰਨਪੁਰ ਦੇ ਯਾਤਰੀਆਂ ਨੂੰ ਕਾਫੀ ਲਾਭ ਹੋਵੇਗਾ, ਨਾਲ ਹੀ ਰੁੜਕੀ ਦੇ ਰਾਹੀਂ ਹਰਿਦੁਆਰ ਤੱਕ ਉਨ੍ਹਾਂ ਦੀ ਪਹੁੰਚ ਵੀ ਬਿਹਤਰ ਹੋਵੇਗੀ।

ਫਿਰੋਜ਼ਪੁਰ-ਦਿੱਲੀ ਰੂਟ ‘ਤੇ ਚੱਲਣ ਵਾਲੀ ਸਭ ਤੋਂ ਤੇਜ਼ ਰੇਲਗੱਡੀ

ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਇਸ ਰੂਟ ‘ਤੇ ਸਭ ਤੋਂ ਤੇਜ਼ ਰੇਲਗੱਡੀ ਹੋਵੇਗੀ, ਜੋ ਸਿਰਫ਼ 6 ਘੰਟੇ 40 ਮਿੰਟ ਵਿੱਚ ਆਪਣੀ ਯਾਤਰਾ ਪੂਰੀ ਕਰੇਗੀ। ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਰਾਸ਼ਟਰੀ ਰਾਜਧਾਨੀ ਅਤੇ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਫਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਦੇ ਵਿਚਕਾਰ ਸੰਪਰਕ ਨੂੰ ਮਜ਼ਬੂਤ ਕਰੇਗੀ।

ਏਰਨਾਕੁਲਮ-ਬੈਂਗਲੁਰੂ ਰੂਟ ‘ਤੇ ਹੋਵੇਗੀ 2 ਘੰਟੇ ਦੀ ਬਚਤ

ਦੱਖਣ ਭਾਰਤ ਵਿੱਚ, ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਟਰੇਨ ਯਾਤਰਾ ਦੇ ਸਮੇਂ ਨੂੰ 2 ਘੰਟੇ ਤੋਂ ਵੱਧ ਘਟਾ ਦੇਵੇਗੀ, ਜਿਸ ਨਾਲ ਇਹ ਯਾਤਰਾ 8 ਘੰਟੇ 40 ਮਿੰਟ ਵਿੱਚ ਪੂਰੀ ਹੋ ਜਾਵੇਗੀ। ਏਰਨਾਕੁਲਮ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈਸ ਮੁੱਖ ਆਈਟੀ ਅਤੇ ਵਪਾਰਕ ਕੇਂਦਰਾਂ ਨੂੰ ਜੋੜੇਗੀ, ਜਿਸ ਨਾਲ ਪੇਸ਼ੇਵਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਨੂੰ ਤੇਜ਼ ਅਤੇ ਵਧੇਰੇ ਆਰਾਮਦਾਇਕ ਯਾਤਰਾ ਦਾ ਵਿਕਲਪ ਮਿਲੇਗਾ। ਇਹ ਰੂਟ ਕੇਰਲ, ਤਾਮਿਲਨਾਡੂ ਅਤੇ ਕਰਨਾਟਕ ਵਿਚਕਾਰ ਆਰਥਿਕ ਗਤੀਵਿਧੀਆਂ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਵੇਗਾ, ਖੇਤਰੀ ਵਿਕਾਸ ਅਤੇ ਸਹਿਯੋਗ ਨੂੰ ਉਤਸ਼ਾਹਿਤ ਕਰੇਗਾ।

The post ਪ੍ਰਧਾਨ ਮੰਤਰੀ ਮੋਦੀ 8 ਨਵੰਬਰ ਨੂੰ ਵਾਰਾਣਸੀ ’ਚ ਚਾਰ ਨਵੀਆਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ appeared first on TimeTv.

Leave a Reply

Your email address will not be published. Required fields are marked *