ਮੋਹਾਲੀ : ਅੱਜ ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਅਤੇ ਉਸਦੇ ਪਤੀ ’ਤੇ FIR ਦਰਜ ਕੀਤੀ ਹੈ। ਹਿਮਾਚਲ ਪੁਲਿਸ ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਣ ਯੋਗ ਹੈ ਕਿ ਮਹਿਲਾ ਦੇ ਪਤੀ ਖ਼ਿਲਾਫ਼ ਹਿਮਾਚਲ ਦੇ ਮੰਡੀ ਵਿਚ ਗੈਂਗਰੇਪ ਦਾ ਪਰਚਾ ਦਰਜ ਹੋਇਆ ਹੈ। ਜਿਸ ਕਾਰਨ ਹਿਮਾਚਲ ਪੁਲਿਸ ਵਲੋਂ ਪਤੀ ਪਤਨੀ ਨੂੰ ਮੋਹਾਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਮਹਿਲਾ ਦੇ ਪਤੀ ਰੋਕੀ ਨੇ ਕਿਹਾ ਕਿ ਉਨ੍ਹਾਂ ਨੂੰ ਗ਼ਲਤ ਢੰਗ ਨਾਲ ਫਸਾਇਆ ਜਾ ਰਿਹਾ ਹੈ। ਜਿਸ ਦਿਨ ਮਾਮਲਾ ਦਰਜ ਹੋਇਆ ਉਹ ਮੰਡੀ ਵਿਚ ਹੀ ਨਹੀਂ ਸੀ। ਉਸ ਨੇ ਕਿਹਾ ਕਿ ਇਹ ਸਾਰੀ ਸ਼ਰਾਰਤ ਪਾਸਟਰ ਬਜਿੰਦਰ ਦੀ ਹੈ ਜਿਹੜਾ ਪੈਸੇ ਦੀ ਤਾਕਤ ਦੇ ਸਿਰ ਤੇ ਹਿਮਾਚਲ ਪੁਲਿਸ ਨੂੰ ਖਰੀਦ ਰਿਹਾ ਹੈ। ਉਹ ਸਾਡੇ ਕੋਲੋਂ ਇਸ ਲਈ ਬਦਲਾ ਲੈਣਾ ਚਾਹੁੰਦਾ ਹੈ ਕਿਉਂਕਿ ਅਸੀਂ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਹੈ। ਪੀੜਤ ਪਤੀ ਪਤਨੀ ਨੇ ਹਿਮਾਚਲ ਦੇ ਡੀ.ਜੀ.ਪੀ ਨੂੰ ਅਤੇ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਇਨਸਾਫ਼ ਲਈ ਚਿੱਠੀਆਂ ਵੀ ਲਿਖੀਆਂ ਹਨ। ਪੀੜਤ ਨੇ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ।
The post ਪਾਸਟਰ ਬਜਿੰਦਰ ਨੂੰ ਸਜ਼ਾ ਕਰਾਉਣ ਵਾਲੀ ਮਹਿਲਾ ਤੇ ਉਸਦੇ ਪਤੀ ’ਤੇ FIR ਦਰਜ appeared first on TimeTv.
Leave a Reply