ਸ਼ਾਮਲੀ: ਪਹਿਲਗਾਮ ਹਮਲੇ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਚੌਧਰੀ ਰਾਕੇਸ਼ ਟਿਕੈਤ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਵਿਵਾਦ ਚੱਲ ਰਿਹਾ ਹੈ। ਇਸ ਦੌਰਾਨ ਉਨ੍ਹਾਂ ਦਾ ਇਕ ਹੋਰ ਬਿਆਨ ਸਾਹਮਣੇ ਆਇਆ ਹੈ। ਹੁਣ ਉਨ੍ਹਾਂ ਸਿੰਧੂ ਨਦੀ ਦਾ ਪਾਣੀ ਰੋਕਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ਜੇਕਰ ਸਰਕਾਰ ਕਹਿੰਦੀ ਹੈ, ਤਾਂ ਬੀ.ਕੇ.ਯੂ. ਸਿੰਧੂ ਨਦੀ ਦਾ ਪਾਣੀ ਰੋਕ ਦੇਵੇਗਾ। ਅਸੀਂ ਟਰੈਕਟਰ-ਟਰਾਲੀਆਂ ਮਿੱਟੀ ਨਾਲ ਭਰ ਕੇ ਨਦੀ ਵਿੱਚ ਪਾਵਾਂਗੇ।’
ਬੀ.ਕੇ.ਯੂ. ਮੈਂਬਰਸ਼ਿਪ ਮੁਹਿੰਮ ਪ੍ਰੋਗਰਾਮ ਵਿੱਚ ਪਹੁੰਚੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪਾਕਿਸਤਾਨ ਭਾਰਤ ਨੂੰ ਹਿੰਦੂ ਮੁਸਲਿਮ ਵਿੱਚ ਉਲਝਾਉਣਾ ਚਾਹੁੰਦਾ ਹੈ। ਉਹ ਚਾਹੁੰਦਾ ਹੈ ਕਿ ਭਾਰਤ ਦੇ ਲੋਕ ਹਿੰਦੂ ਮੁਸਲਿਮ ਵਿੱਚ ਉਲਝੇ ਰਹਿਣ ਤਾਂ ਜੋ ਇੱਥੇ ਕੋਈ ਵਿਕਾਸ ਨਾ ਹੋ ਸਕੇ ਅਤੇ ਅਸ਼ਾਂਤੀ ਬਣੀ ਰਹੇ। ਉਨ੍ਹਾਂ ਕਿਹਾ ਕਿ ਸਾਡੇ ਭਾਰਤ ਦੇ ਨੌਜਵਾਨਾਂ ਨੂੰ ਕੋਲਡ ਡਰਿੰਕ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਦੁੱਧ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਵਬੰਦ ਵਿੱਚ ਇਕ ਫਤਵਾ ਜਾਰੀ ਹੋਇਆ ਸੀ ਕਿ ਅਮਰੀਕਾ ਦੇ ਵਿਰੋਧ ਵਿੱਚ ਕੋਲਡ ਡਰਿੰਕ ਪੀਣਾ ਬੰਦ ਕਰੋ, ਅੱਜ ਦਾ ਕਿਸਾਨ ਦੁੱਧ ਵੇਚ ਕੇ ਕੋਲਡ ਡਰਿੰਕ ਪੀ ਰਿਹਾ ਹੈ। ਉਹ 40 ਰੁਪਏ ਦਾ ਦੁੱਧ ਵੇਚ ਕੇ 50 ਰੁਪਏ ਦਾ ਕੋਲਡ ਡਰਿੰਕ ਪੀ ਰਿਹਾ ਹੈ, ਇਸ ਲਈ ਦੁੱਧ ਪੀਓ ਅਤੇ ਆਪਣੀ ਆਮਦਨ ਵਧਾਓ।
‘ਬੀ.ਕੇ.ਯੂ. ਰੋਕ ਦੇਵੇਗਾ ਸਿੰਧ ਦਾ ਪਾਣੀ ‘
ਪਾਕਿਸਤਾਨ ਦੇ ਪਾਣੀ ਨੂੰ ਰੋਕਣ ਬਾਰੇ ਬੋਲਦਿਆਂ ਉਨ੍ਹਾਂ ਕਿਹਾ, “ਜੇਕਰ ਸਰਕਾਰ ਅਜਿਹਾ ਕਹਿੰਦੀ ਹੈ, ਤਾਂ ਭਾਰਤੀ ਕਿਸਾਨ ਯੂਨੀਅਨ ਸਿੰਧ ਦਾ ਪਾਣੀ ਰੋਕ ਦੇਵੇਗੀ। ਅਸੀਂ ਮਿੱਟੀ ਨਾਲ ਭਰੀਆਂ ਲੱਖਾਂ ਟਰੈਕਟਰ-ਟਰਾਲੀਆਂ ਲੈ ਕੇ ਨਦੀ ਵਿੱਚ ਸੁੱਟ ਦੇਵਾਂਗੇ ਅਤੇ ਪਾਣੀ ਰੋਕ ਦੇਵਾਂਗੇ।”
The post ਜੇਕਰ ਸਰਕਾਰ ਕਹਿੰਦੀ ਹੈ, ਤਾਂ BKU ਸਿੰਧੂ ਨਦੀ ਦਾ ਪਾਣੀ ਰੋਕ ਦੇਵੇਗਾ , ਅਸੀਂ ਟਰੈਕਟਰ-ਟਰਾਲੀਆਂ ਮਿੱਟੀ ਨਾਲ ਭਰ ਕੇ ਨਦੀ ‘ਚ ਪਾਵਾਂਗੇ : ਰਾਕੇਸ਼ ਟਿਕੈਤ appeared first on TimeTv.
Leave a Reply