ਕੈਨੇਡਾ : ਕੈਨੇਡਾ ਦੇ ਟੋਰਾਂਟੋ ਵਿਚ ਇਕ ਹਿੰਦੂ ਵਿਰੋਧੀ ਪਰੇਡ ਕੱਢੀ ਗਈ। ਜਿਸ ਦੇ ਵਿਰੁੱਧ ਭਾਰਤ ਨੇ ਹਿੰਦੂ ਵਿਰੋਧੀ ਪਰੇਡ ਨੂੰ ਲੈ ਕੇ ਕੈਨੇਡਾ ਕੋਲ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਪਰੇਡ ਵਿਚ ਭਾਰਤੀ ਲੀਡਰਸ਼ਿਪ ਵਿਰੁੱਧ ਅਪਮਾਨਜਨਕ, ਧਮਕੀ ਭਰੀ ਭਾਸ਼ਾ ਅਤੇ ਅਸਵੀਕਾਰਨਯੋਗ ਤਸਵੀਰਾਂ ਦੀ ਵਰਤੋਂ ਕੀਤੀ ਗਈ। ਭਾਰਤ ਨੇ ਦੇਸ਼ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਦੀ ਵੀ ਮੰਗ ਕੀਤੀ ਹੈ।
ਭਾਰਤ ਨੇ ਪਰੇਡ ਨੂੰ ਲੈ ਕੇ ਨਵੀਂ ਦਿੱਲੀ ਸਥਿਤ ਕੈਨੇਡੀਅਨ ਹਾਈ ਕਮਿਸ਼ਨ ਕੋਲ ਵਿਰੋਧ ਦਰਜ ਕਰਵਾਇਆ। ਜਾਣਕਾਰੀ ਅਨੁਸਾਰ ਇਕ ਸੂਤਰ ਨੇ ਦਸਿਆ ਕਿ ਅਸੀ ਟੋਰਾਂਟੋ ਵਿਚ ਹੋਈ ਪਰੇਡ ਬਾਰੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਆਪਣੀਆਂ ਚਿੰਤਾਵਾਂ ਤੋਂ ਜ਼ੋਰਦਾਰ ਢੰਗ ਨਾਲ ਜਾਣੂ ਕਰਵਾਇਆ ਹੈ, ਜਿੱਥੇ ਸਾਡੀ ਲੀਡਰਸ਼ਿਪ ਅਤੇ ਕੈਨੇਡਾ ਵਿਚ ਰਹਿ ਰਹੇ ਭਾਰਤੀ ਨਾਗਰਿਕਾਂ ਵਿਰੁੱਧ ਅਸਵੀਕਾਰਨਯੋਗ ਤਸਵੀਰਾਂ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ। ਪਰੇਡ ਵਿਚ ਕਥਿਤ ਤੌਰ ‘ਤੇ ਖ਼ਾਲਿਸਤਾਨ ਪੱਖੀ ਪ੍ਰਚਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਾਰਤੀ ਨੇਤਾਵਾਂ ‘ਤੇ ਹਮਲਾ ਕਰਨ ਵਾਲੀਆਂ ਤਸਵੀਰਾਂ ਦਿਖਾਈਆਂ ਗਈਆਂ।
ਭਾਰਤੀ ਪੱਖ ਨੇ ਕੈਨੇਡੀਅਨ ਅਧਿਕਾਰੀਆਂ ਨੂੰ ‘ਭਾਰਤ ਵਿਰੋਧੀ ਤੱਤਾਂ’ ਵਿਰੁੱਧ ਕਾਰਵਾਈ ਕਰਨ ਦੀ ਆਪਣੀ ਅਪੀਲ ਦੁਹਰਾਈ ਜੋ ਨਫ਼ਰਤ ਫੈਲਾ ਰਹੇ ਹਨ ਅਤੇ ਕੱਟੜਪੰਥੀ ਅਤੇ ਵੱਖਵਾਦੀ ਏਜੰਡੇ ਦੀ ਵਕਾਲਤ ਕਰ ਰਹੇ ਹਨ। ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਣਾਅ ਦਾ ਇਹ ਤਾਜ਼ਾ ਮਾਮਲਾ ਆਮ ਚੋਣਾਂ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਜਿੱਤ ਤੋਂ ਕੁੱਝ ਦਿਨਾਂ ਬਾਅਦ ਸਾਹਮਣੇ ਆਇਆ ਹੈ।
ਦਰਅਸਲ, ਟੋਰਾਂਟੋ ਦੇ ਮਾਲਟਨ ਗੁਰਦੁਆਰੇ ਵਿਚ ਇਕ ਹਿੰਦੂ ਵਿਰੋਧੀ ਪਰੇਡ ਕੱਢੀ ਗਈ ਸੀ ਅਤੇ ਹਿੰਦੂਆਂ ਨੂੰ ਦੇਸ਼ ਨਿਕਾਲਾ ਦੇਣ ਦਾ ਐਲਾਨ ਕੀਤਾ ਗਿਆ ਸੀ। ਖ਼ਾਲਿਸਤਾਨ ਸਮਰਥਕਾਂ ਨੇ ਰੈਲੀ ਵਿਚ ਨਾ ਸਿਰਫ਼ ਖ਼ਾਲਿਸਤਾਨ ਦੇ ਝੰਡੇ ਲਹਿਰਾਏ ਬਲਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਤਰਾਜ਼ਯੋਗ ਪੁਤਲੇ ਵੀ ਚੁੱਕੇ। ਇਸ ਤੋਂ ਇਲਾਵਾ ਖ਼ਾਲਿਸਤਾਨ ਸਮਰਥਕਾਂ ਨੇ ਕੈਨੇਡਾ ਵਿਚ ਰਹਿੰਦੇ ਲਗਭਗ 8 ਲੱਖ ਹਿੰਦੂਆਂ ਨੂੰ ਦੇਸ਼ ਵਿਚੋਂ ਕੱਢਣ ਦੀ ਮੰਗ ਵੀ ਕੀਤੀ।
The post ਕੈਨੇਡਾ ‘ਚ ਕੱਢੀ ਗਈ ਪਰੇਡ ਨੂੰ ਲੈ ਕੇ ਹਿੰਦੂ ਵਰਗ ਨੇ ਪ੍ਰਗਟਾਇਆ ਸਖ਼ਤ ਇਤਰਾਜ਼ appeared first on TimeTv.
Leave a Reply