Advertisement

ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਹੈਲੀਕਾਪਟਰ ਦੀ ਕੀਤੀ ਗਈ ਐਮਰਜੈਂਸੀ ਲੈਂਡਿੰਗ

ਉਤਰਾਖੰਡ: ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਦੇ ਬਦਾਸੂ ਖੇਤਰ ਵਿੱਚ ਤਕਨੀਕੀ ਖਰਾਬੀ ਕਾਰਨ ਇਕ ਹੈਲੀਕਾਪਟਰ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਹੈਲੀਕਾਪਟਰ ਸ਼ਰਧਾਲੂਆਂ ਨੂੰ ਕੇਦਾਰਨਾਥ ਧਾਮ ਵੱਲ ਲੈ ਜਾ ਰਿਹਾ ਸੀ। ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਇਸ ਵਿੱਚ ਤਕਨੀਕੀ ਸਮੱਸਿਆ ਆ ਗਈ ਅਤੇ ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਇਸਨੂੰ ਸੜਕ ‘ਤੇ ਸੁਰੱਖਿਅਤ ਉਤਾਰ ਦਿੱਤਾ।

ਕਿੱਥੋਂ ਉਡਿਆ ਸੀ ਹੈਲੀਕਾਪਟਰ ?
ਇਹ ਹੈਲੀਕਾਪਟਰ ਕ੍ਰਿਸਟਲ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਸੀ, ਜਿਸਨੇ ਸਿਰਸੀ ਹੈਲੀਪੈਡ ਤੋਂ ਕੇਦਾਰਨਾਥ ਲਈ ਉਡਾਣ ਭਰੀ ਸੀ। ਪਰ ਜਿਵੇਂ ਹੀ ਇਹ ਉਡਾਣ ਭਰਿਆ, ਇਸ ਵਿੱਚ ਇਕ ਸਮੱਸਿਆ ਆ ਗਈ ਅਤੇ ਬਦਾਸੂ ਨੇੜੇ ਸੜਕ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਕੌਣ-ਕੌਣ ਸਨ ਹੈਲੀਕਾਪਟਰ ਵਿੱਚ ?
ਹੈਲੀਕਾਪਟਰ ਵਿੱਚ 5 ਯਾਤਰੀ, 1 ਪਾਇਲਟ ਅਤੇ 1 ਸਹਿ-ਪਾਇਲਟ ਸਨ। ਸਾਰੇ ਸੁਰੱਖਿਅਤ ਹਨ, ਪਰ ਸਹਿ-ਪਾਇਲਟ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ‘ਤੇ ਭੇਜ ਦਿੱਤਾ ਗਿਆ। ਡੀ.ਜੀ.ਸੀ.ਏ. ਨੂੰ ਵੀ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਕੀ ਬਾਕੀ ਹੈਲੀਕਾਪਟਰ ਸੇਵਾਵਾਂ ਚਾਲੂ ਹਨ?
ਯੂਕਾਡਾ ਦੇ ਸੀ.ਈ.ਓ. ਸੋਨਿਕਾ ਨੇ ਕਿਹਾ ਕਿ ਬਾਕੀ ਸਾਰੀਆਂ ਹੈਲੀਕਾਪਟਰ ਸੇਵਾਵਾਂ ਸ਼ਡਿਊਲ ਅਨੁਸਾਰ ਆਮ ਵਾਂਗ ਚੱਲ ਰਹੀਆਂ ਹਨ। ਇਹ ਲੈਂਡਿੰਗ ਸਿਰਫ਼ ਸਾਵਧਾਨੀ ਵਜੋਂ ਕੀਤੀ ਗਈ ਸੀ ਤਾਂ ਕਿ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕੇ।

The post ਉਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ‘ਚ ਹੈਲੀਕਾਪਟਰ ਦੀ ਕੀਤੀ ਗਈ ਐਮਰਜੈਂਸੀ ਲੈਂਡਿੰਗ appeared first on TimeTv.

Leave a Reply

Your email address will not be published. Required fields are marked *