ਨਿਊਯਾਰਕ : ਦੁਨੀਆ ‘ਚ ਲੋਕਾਂ ਦੀ ਨਿੱਜੀ ਦੌਲਤ ‘ਤੇ ਖੋਜ ਕਰਨ ਵਾਲੀ ਸੰਸਥਾ ਹੈਨਲੇ ਐਂਡ ਪਾਰਟਨਰਸ ਨੇ ਇਕ ਰਿਪੋਰਟ ‘ਚ ਸਭ ਤੋਂ ਅਮੀਰ ਸ਼ਹਿਰ ਬਾਰੇ ਜਾਣਕਾਰੀ ਦਿੱਤੀ ਹੈ। ਇਸ ਰਿਪੋਰਟ ਮੁਤਾਬਕ ਟੋਕੀਓ ਵਿੱਚ 2 ਲੱਖ 90 ਹਜ਼ਾਰ ਤਿੰਨ ਸੌ ਅਤੇ ਸੈਨ ਫਰਾਂਸਿਸਕੋ ਵਿੱਚ 2 ਲੱਖ 85 ਹਜ਼ਾਰ ਲੋਕ ਕਰੋੜਪਤੀ ਹਨ। ਇਹ ਸੂਚੀ ਦੁਨੀਆ ਭਰ ਦੇ 9 ਖੇਤਰਾਂ (ਅਫਰੀਕਾ, ਆਸਟ੍ਰੇਲੀਆ-ਏਸ਼ੀਆ, ਸੀਆਈਐਸ, ਪੂਰਬੀ ਏਸ਼ੀਆ, ਯੂਰਪ, ਮੱਧ ਪੂਰਬ, ਉੱਤਰੀ ਅਮਰੀਕਾ, ਦੱਖਣੀ ਏਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ) ਦੇ 97 ਸ਼ਹਿਰਾਂ ਦੇ ਅੰਕੜਿਆਂ ਦੇ ਆਧਾਰ ‘ਤੇ ਤਿਆਰ ਕੀਤੀ ਗਈ ਹੈ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸੂਚੀ ਵਿੱਚ ਨਿਊਯਾਰਕ ਸਮੇਤ ਅਮਰੀਕਾ ਦੇ ਚਾਰ ਸ਼ਹਿਰਾਂ ਦਾ ਨਾਂ ਹੈ। ਇਹ ਨਿਊਯਾਰਕ, ਬੇ ਏਰੀਆ, ਲਾਸ ਏਂਜਲਸ ਅਤੇ ਸ਼ਿਕਾਗੋ ਹਨ। ਸੂਚੀ ਵਿੱਚ ਚੀਨ ਦੇ ਦੋ ਸ਼ਹਿਰ ਬੀਜਿੰਗ ਅਤੇ ਸ਼ੰਘਾਈ ਵੀ ਸ਼ਾਮਿਲ ਹਨ। ਹਾਲਾਂਕਿ ਇਸ ਸਾਲ ਲੰਡਨ ਰਹਿਣ ਲਈ ਸਭ ਤੋਂ ਅਮੀਰ ਸ਼ਹਿਰਾਂ ਦੀ ਸੂਚੀ ‘ਚ ਚੌਥੇ ਨੰਬਰ ‘ਤੇ ਆ ਗਿਆ ਹੈ। ਸ਼ਹਿਰ ‘ਚ 2 ਲੱਖ 58 ਹਜ਼ਾਰ ਕਰੋੜਪਤੀ ਰਹਿੰਦੇ ਹਨ।
2023 ਤੱਕ ਦੀ ਇਸ ਰਿਪੋਰਟ ਦੇ ਅਨੁਸਾਰ, ਸਿੰਗਾਪੁਰ ਸਿਟੀ ਇਸ ਸੂਚੀ ਵਿੱਚ ਪੰਜਵੇਂ ਸਥਾਨ ‘ਤੇ ਹੈ। ਇੱਥੋਂ ਦੇ 2 ਲੱਖ 40 ਹਜ਼ਾਰ ਨਿਵਾਸੀਆਂ ਵਿੱਚੋਂ ਹਰੇਕ ਕੋਲ ਘੱਟੋ-ਘੱਟ 1 ਮਿਲੀਅਨ ਡਾਲਰ (ਕਰੀਬ 8 ਕਰੋੜ 44 ਲੱਖ ਰੁਪਏ) ਦੀ ਜਾਇਦਾਦ ਹੈ। ਇਸ ਸੂਚੀ ‘ਚ ਨਿਊਯਾਰਕ ਸਭ ਤੋਂ ਉੱਪਰ ਹੈ।
ਨਿਊਯਾਰਕ ਸਿਟੀ ਨੂੰ ਦਿ ਬਿਗ ਐਪਲ ਵੀ ਕਿਹਾ ਜਾਂਦਾ ਹੈ। ਸ਼ਹਿਰ ਵਿੱਚ, 3,40,000 ਲੋਕ ਕਰੋੜਪਤੀ ਹਨ, 724 ਲੋਕ ਅਰਬਪਤੀ ਹਨ ਅਤੇ 58 ਲੋਕ ਖਰਬਪਤੀ ਹਨ, ਭਾਵ ਨਿਊਯਾਰਕ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਹੈ।