ਚੰਡੀਗੜ੍ਹ: ਪੰਜਾਬ ਵਿੱਚ ਅਗਲੇ ਕੁਝ ਦਿਨਾਂ ਤੱਕ ਗਰਮੀ ਵਧਣ ਵਾਲੀ ਹੈ। ਸੂਬੇ ‘ਚ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ (The Meteorological Department) ਅਨੁਸਾਰ ਇਸ ਦੌਰਾਨ ਤਾਪਮਾਨ ਵਿੱਚ ਚਾਰ ਡਿਗਰੀ ਦਾ ਵਾਧਾ ਹੋ ਸਕਦਾ ਹੈ। ਅਜਿਹੇ ‘ਚ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਪਮਾਨ 44 ਤੋਂ 46 ਡਿਗਰੀ ਅਤੇ ਕਿਤੇ 41-44 ਡਿਗਰੀ ਰਹਿ ਸਕਦਾ ਹੈ। ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਲਈ ਕਿਹਾ ਹੈ। ਵਿਭਾਗ ਮੁਤਾਬਕ ਲਗਾਤਾਰ 4-5 ਦਿਨ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਵਧੇਗੀ।

ਇਹ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਵਧੇਰੇ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ਨੂੰ ਖਾਸ ਤੌਰ ‘ਤੇ ਇਸ ਤੋਂ ਬਚਣ ਦੀ ਲੋੜ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ ਕੁਝ ਥਾਵਾਂ ‘ਤੇ ਹੋਈ ਬਾਰਿਸ਼ ਕਾਰਨ ਤਾਪਮਾਨ ‘ਚ ਬਦਲਾਅ ਆਇਆ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 39 ਡਿਗਰੀ, ਸਮਰਾਲਾ ਵਿੱਚ 39.1 ਡਿਗਰੀ ਅਤੇ ਮੁਹਾਲੀ ਵਿੱਚ 37.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਕੁੱਲ ਔਸਤ ਵੱਧ ਤੋਂ ਵੱਧ ਤਾਪਮਾਨ ਨਾਲੋਂ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹੀਟ ਸਟ੍ਰੋਕ ਤੋਂ ਬਚਣ ਦੇ ਕੁਝ ਤਰੀਕੇ

  • ਦੁਪਹਿਰ ਨੂੰ ਘਰੋਂ ਨਿਕਲਦੇ ਸਮੇਂ ਆਪਣੇ ਨਾਲ ਇੱਕ ਕੱਪੜਾ ਜ਼ਰੂਰ ਰੱਖੋ ਤਾਂ ਜੋ ਤੁਸੀਂ ਇਸ ਨਾਲ ਆਪਣਾ ਸਿਰ, ਗਰਦਨ ਅਤੇ ਕੰਨ ਢੱਕ ਸਕੋ।
  • ਪਾਣੀ ਕਈ ਬਿਮਾਰੀਆਂ ਦਾ ਇਲਾਜ ਹੈ। ਦਸਤ ਤੋਂ ਬਚਣ ਲਈ ਦਿਨ ਵਿਚ ਕਈ ਵਾਰ ਪਾਣੀ ਅਤੇ ਨਿੰਬੂ ਪਾਣੀ ਪੀਓ।
  • ਪਾਣੀ ਵਿੱਚ ਗਲੂਕੋਜ਼ ਮਿਲਾ ਕੇ ਪੀਓ। ਇਸ ਨਾਲ ਨਾ ਸਿਰਫ ਸਰੀਰ ‘ਚ ਪਾਣੀ ਦੀ ਕਮੀ ਦੂਰ ਹੋਵੇਗੀ ਸਗੋਂ ਊਰਜਾ ਵੀ ਬਣੀ ਰਹੇਗੀ।

Leave a Reply