ਉੱਤਰ ਪ੍ਰਦੇਸ਼: ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਪੰਚਾਇਤੀ ਰਾਜ ਮੰਤਰੀ ਓਮ ਪ੍ਰਕਾਸ਼ ਰਾਜਭਰ (Om Prakash Rajbhar) ਨੇ ਹਾਥਰਸ ਕਾਂਡ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੁਖਦ ਹੈ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਦੀ ਜਾਂਚ ਕਰਵਾ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਸਜ਼ਾ ਦਿੱਤੀ ਜਾਵੇਗੀ।

ਸਰਕਾਰ ਕਰ ਰਹੀ ਹੈ ਮਾਮਲੇ ਦੀ ਜਾਂਚ : ਰਾਜਭਰ
ਦੱਸ ਦੇਈਏ ਕਿ ਹਾਥਰਸ ਜ਼ਿਲੇ ਦੇ ਫੁੱਲਰਾਈ ਪਿੰਡ ‘ਚ 2 ਜੁਲਾਈ ਨੂੰ ਇਕ ਧਾਰਮਿਕ ਪ੍ਰੋਗਰਾਮ ਦੌਰਾਨ ਮਚੀ ਭਗਦੜ ‘ਚ 123 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋ ਗਏ ਸਨ। ਇਸ ਮਾਮਲੇ ‘ਚ ਮੁੱਖ ਦੋਸ਼ੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਓ.ਪੀ ਰਾਜਭਰ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਬਾਬੇ ਖ਼ਿਲਾਫ਼ ਕੋਈ ਕੇਸ ਦਰਜ ਨਾ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਰਕਾਰ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਸਪਾ ਮੁੱਖੀ ਅਖਿਲੇਸ਼ ਯਾਦਵ ਦੇ ਨਾਲ ਵਾਇਰਲ ਹੋ ਰਹੀ ਹਾਥਰਸ ਕਾਂਡ ਦੇ ਬਾਬਾ ਦੀ ਤਸਵੀਰ ਦੇ ਬਾਰੇ ਵਿੱਚ ਜਦੋਂ ਓ.ਪੀ ਰਾਜਭਰ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹ ਕਿ ਗੂਗਲ ‘ਤੇ ਜਾ ਕੇ ਦੇਖ ਲਵੋ,ਅਪਣੀ ਆਈ.ਡੀ ਤੋਂ ਅਖਿਲੇਸ਼ ਯਾਦਵ ਨੇ ਪੋਸਰ ਕੀਤਾ ਹੈ ਅਤੇ ਬਾਬਾ ਨੂੰ ਰੱਬ ਦਾ ਨਾਂ ਦਿੱਤਾ ਹੈ।

Leave a Reply