November 19, 2024

ਹਾਈਕੋਰਟ ਨੇ ਮਹਿੰਦਰ ਸਿੰਘ ਧੋਨੀ ਨੂੰ ਭੇਜਿਆ ਨੋਟਿਸ, ਕੋਰਟ ‘ਚ ਪੇਸ਼ ਹੋਣ ਦਾ ਦਿਤਾ ਹੁਕਮ

category – The Punjab Bani

ਮਹਿੰਦਰ ਸਿੰਘ ਧੋਨੀ ਨੂੰ ਇਕ ਮਾਮਲੇ ਵਿਚ ਹਾਈਕੋਰਟ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਝਾਰਖੰਡ ਹਾਈ ਕੋਰਟ ਨੇ ਮੰਗਲਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਧੋਨੀ ਨੂੰ ਉਸਦੇ ਸਾਬਕਾ ਸਾਥੀਆਂ ਮਿਹਿਰ ਦਿਵਾਕਰ ਅਤੇ ਸੌਮਿਆ ਦਾਸ ਵੱਲੋਂ ਦਾਇਰ ਕੇਸ ਵਿੱਚ ਨੋਟਿਸ ਭੇਜਿਆ ਹੈ।

ਅਦਾਲਤ ਨੇ ਧੋਨੀ ਨੂੰ ਅਦਾਲਤ ਵਿੱਚ ਆ ਕੇ ਇਸ ਮਾਮਲੇ ਵਿੱਚ ਆਪਣਾ ਪੱਖ ਸਪੱਸ਼ਟ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਮੁਤਾਬਕ ਮਿਹਰ ਦਿਵਾਕਰ ਅਤੇ ਸੌਮਿਆ ਦਾਸ ‘ਆਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਿਟੇਡ’ ਦੇ ਡਾਇਰੈਕਟਰ ਹਨ। ਦੋਵਾਂ ਨੇ ਮਹਿੰਦਰ ਸਿੰਘ ਧੋਨੀ ਦੇ ਨਾਂ ‘ਤੇ ਕ੍ਰਿਕਟ ਅਕੈਡਮੀ ਖੋਲ੍ਹਣ ਦਾ ਸਮਝੌਤਾ ਕੀਤਾ ਸੀ। ਹਾਲਾਂਕਿ, ਕੁਝ ਸਮੇਂ ਬਾਅਦ ਐਮਐਸ ਧੋਨੀ ਨੇ ਮਿਹਿਰ ਦਿਵਾਕਰ ਅਤੇ ਸੌਮਿਆ ਦਾਸ ‘ਤੇ ਧੋਖਾਧੜੀ ਦਾ ਦੋਸ਼ ਲਗਾਇਆ। ਧੋਨੀ ਨੇ 5 ਜਨਵਰੀ ਨੂੰ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਉਨ੍ਹਾਂ ਖਿਲਾਫ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ।

ਮਹਿੰਦਰ ਸਿੰਘ ਧੋਨੀ ਨੇ ਅਪਰਾਧਿਕ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਉਸ ਨਾਲ 15 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। ਧੋਨੀ ਨੇ ਦਾਅਵਾ ਕੀਤਾ ਹੈ ਕਿ ਸਾਲ 2021 ‘ਚ ਉਸਨੇ ਅਕੈਡਮੀ ਲਈ ਸਮਝੌਤੇ ਦੇ ਅਧਿਕਾਰਾਂ ਨੂੰ ਰੱਦ ਕਰ ਦਿੱਤਾ ਸੀ। ਹਾਲਾਂਕਿ, ਇਸਦੇ ਬਾਅਦ ਵੀ ਉਸਦਾ ਨਾਮ ਮਿਹਿਰ ਦਿਵਾਕਰ ਅਤੇ ਸੌਮਿਆ ਦਾਸ ਦੁਆਰਾ ਵਰਤਿਆ ਜਾਂਦਾ ਰਿਹਾ। ਇਸ ਤੋਂ ਬਾਅਦ, ਰਾਂਚੀ ਦੇ ਇੱਕ ਨਿਆਂਇਕ ਮੈਜਿਸਟਰੇਟ ਦੀ ਅਦਾਲਤ ਦੁਆਰਾ ਦਿਵਾਕਰ ਅਤੇ ਦਾਸ ਦੇ ਖਿਲਾਫ ਨੋਟਿਸ ਲਿਆ ਗਿਆ ਸੀ। ਹਾਲਾਂਕਿ ਦੋਵਾਂ ਨੇ ਇਸ ਮਾਮਲੇ ਨੂੰ ਲੈ ਕੇ ਝਾਰਖੰਡ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ। ਹੁਣ ਹਾਈਕੋਰਟ ਨੇ ਇਸ ਮਾਮਲੇ ‘ਚ ਧੋਨੀ ਨੂੰ ਅਦਾਲਤ ‘ਚ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

By admin

Related Post

Leave a Reply