November 5, 2024

ਹਰਿਆਣਾ ਦੇ ਜੀਂਦ ਪਹੁੰਚੇ ਮੁੱਖ ਮੰਤਰੀ ਮਾਨ, ਭਾਜਪਾ ‘ਤੇ ਸਾਧਿਆ ਨਿਸ਼ਾਨਾ

News Archives - Page 58 of 872 - Daily Post Punjabi

ਜੀਂਦ: ਅੱਜ ਪੰਜਾਬ ਦੇ ਮੁੱਖ ਮੰਤਰੀ ਮਾਨ (CM Mann) ਅਤੇ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ (CM Arvind Kejriwal) ਹਰਿਆਣਾ ਦੇ ਜੀਂਦ ਪਹੁੰਚੇ। ਜਿੱਥੇ ਸੀ.ਐਮ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਤਿਹਾਸਕ ਸ਼ਹਿਰ ਜੀਂਦ ਦੀ ਧਰਤੀ ‘ਤੇ ਤੁਹਾਡਾ ਸਾਰਿਆਂ ਦਾ ਇਕੱਠ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਨਵੀਂ ਕਹਾਣੀ ਲਿਖਣ ਲਈ ਤਿਆਰ ਹੋ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਲੋਕ ਜੁੜਦੇ ਗਏ ਅਤੇ ਕਾਫਲੇ ਬਣਦੇ ਗਏ।

ਸੀ.ਐਮ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲਈ ਬੋਲਦਿਆਂ ਕਿਹਾ ਕਿ ਉਹ ਅੱਜ ਆਪਣੀ ਧਰਤੀ ‘ਤੇ ਆਏ ਹਨ। ਅਰਵਿੰਦ ਕੇਜਰੀਵਾਲ ਹਰਿਆਣਾ ਦੇ ਪੁੱਤਰ ਹਨ। ਇੱਥੋਂ ਹੀ ਉਹ ਉਹ ਪੜ੍ਹ- ਲਿਖਕੇ ਵੱਡੇ ਅਫ਼ਸਰ ਬਣੇ ਸਨ। ਇਨਕਮ ਟੈਕਸ ਕਮਿਸ਼ਨਰ ਬਣੇ ਸਨ। ਜੇ ਉਹ ਚਾਹੁੰਦੇ ਤਾਂ ਬੋਰੀਆਂ ਭਰ ਕੇ ਪੈਸੇ ਕਮਾ ਸਕਦੇ ਸੀ, ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਉਨ੍ਹਾਂ ਨੇ ਪੈਸਾ ਲੁੱਟਣ ਵਾਲੇ ਅਫਸਰਾਂ ਨੂੰ ਬਚਾਉਣਾ ਜ਼ਰੂਰੀ ਸਮਝਿਆ, ਇਸ ਲਈ ਉਹ ਅਸਤੀਫ਼ਾ ਦੇ ਕੇ ਰਾਜਨੀਤੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੇ ਹਨੇਰੇ ਵਿੱਚ ਤੀਰ ਮਾਰਿਆ। ਰੱਬ ਸਾਡੇ ਨਾਲ ਸੀ ਇਸ ਲਈ ਤੀਰ ਨਿਸ਼ਾਨੇ ‘ਤੇ ਲੱਗਾ। ਭ੍ਰਿਸ਼ਟਾਚਾਰੀਆਂ ਨੂੰ ਸੱਟ ਲੱਗੀ। 2015 ‘ਚ ਦਿੱਲੀ ਦੇ ਮੁੱਖ ਮੰਤਰੀ ਬਣੇ। 2020 ‘ਚ ਚੋਣਾਂ ਹੋਈਆਂ ਅਤੇ ਮੁੜ ਮੁੱਖ ਮੰਤਰੀ ਬਣੇ। ਇਸ ਦੌਰਾਨ ਉਨ੍ਹਾਂ ਦੇ ਕੰਮ ਦੀ ਗੂੰਜ ਪੰਜਾਬ ਤੱਕ ਪਹੁੰਚ ਗਈ। ਪੰਜਾਬ ਦਾ ਨਤੀਜਾ ਮਾਰਚ 2022 ਵਿੱਚ ਆਇਆ। ‘ਆਪ’ ਨੂੰ ਪੰਜਾਬ ‘ਚ 170 ‘ਚੋਂ 92 ਸੀਟਾਂ ਮਿਲੀਆਂ ਹਨ।

ਜਿਵੇਂ ਅੱਜ ਉਹ ਹਰਿਆਣੇ ਆਏ ਹਨ, ਪੰਜਾਬ ਜਾ ਕੇ ਗਾਰੰਟੀ ਦਿੰਦੇ ਸੀ। ਆਪਣੇ ਆਪ ਨੂੰ ਇੱਕ ਮੌਕਾ ਦਿਓ। ਸੀ.ਐਮ ਮਾਨ ਨੇ ਕਿਹਾ ਕਿ ਵਿਰੋਧੀ ਧਿਰ ਪੁੱਛਦੀ ਸੀ ਕਿ ਪੈਸਾ ਕਿੱਥੋਂ ਆਇਆ ਤਾਂ ਜਵਾਬ ਮਿਲਦਾ ਸੀ ਕਿ ਇਹ ਪੈਸੇ ਕਿੱਥੋਂ ਆਏ। ਉਨ੍ਹਾਂ ਨੇ ਲੀਕੇਜ ਬੰਦ ਕਰ ਦਿੱਤੀ ਅਤੇ ਖਜ਼ਾਨੇ ਵਿੱਚ ਪੈਸਾ ਆ ਰਿਹਾ ਹੈ। ਪੰਜਾਬ ਵਿੱਚ 90 ਫੀਸਦੀ ਪੰਜਾਬੀਆਂ ਨੂੰ ਜ਼ੀਰੋ ਬਿੱਲ ਮਿਲ ਰਹੇ ਹਨ। ਲੋਕਾਂ ਨੇ ਇੱਕ ਝਾੜੂ ਨਾਲ ਸਭ ਕੁਝ ਸਾਫ਼ ਕੀਤਾ।

ਕੇਂਦਰ ਸਰਕਾਰ ਦੀ ਹਰ ਗੱਲ ਨਿਕਲੀ ਜੁਮਲਾ
ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕੇਂਦਰ ਸਰਕਾਰ ‘ਤੇ ਵੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਗੱਲ ਜੁਮਲੇ ਨਿਕਲੀ ਹੈ। ਉਨ੍ਹਾਂ ਕਿਹਾ ਕਿ ਜੁਮਲਿਆਂ ਦੀਆਂ ਫੈਕਟਰੀਆਂ ‘ਤੇ ਤੇਜ਼ੀ ਨਾਲ ਜੁਮਲੇ ਬਣ ਰਹੇ ਹਨ। ਹੁਣ ਫਿਰ ਕੇਂਦਰ ਸਰਕਾਰ ਜੁਮਲੇ ਸੁਣਾਏਗੀ, ਜਿਸ ਨੂੰ ਲੋਕ ਸੁਣਨ ਲਈ ਤਿਆਰ ਰਹਿਣ। ਇਹ ਪਬਲਿਕ ਹੈ, ਜੋ ਸਭ ਜਾਣਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ। ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ 15 ਲੱਖ ਦੀ ਰਕਮ ਲਿਖਦਾ ਹਾਂ ਤਾਂ ਕਲਮ ਰੁਕ ਜਾਂਦੀ ਹੈ, ਕਾਲੇ ਧਨ ਬਾਰੇ ਸੋਚਦਾ ਹਾਂ ਤਾਂ ਸਿਆਹੀ ਸੁੱਕ ਜਾਂਦੀ ਹੈ, ਮੋਦੀ ਜੀ ਹਰ ਗੱਲ ਹੀ ਜੁਮਲਾ ਨਿਕਲੀ, ਹੁਣ ਤਾਂ ਇਹ ਵੀ ਸ਼ੱਕ ਹੈ ਕੀ ਚਾਹ ਬਣਾਉਣੀ ਆਉਂਦੀ ਹੈ। ਇਹ ਕੀ ਸੋਚਦੇ ਹਨ ਿਕ ਇਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ। ਇਹ ਗਲਤਫ਼ਹਿਮੀ ਵਿਚ ਸਨ। ਇਨ੍ਹਾਂ ਦੀ ਗਲਤਫ਼ਹਿਮੀ ਪੰਜਾਬ ਵਿਚ ਦੂਰ ਹੋ ਚੁੱਕੀ ਹੈ।

By admin

Related Post

Leave a Reply