ਹਰਿਆਣਾ ‘ਚ ਵੋਟਾਂ ਦੀ ਗਿਣਤੀ ਜਾਰੀ; ਕਰਨਾਲ ‘ਚ ਖੱਟਰ ਅੱਗੇ, ਦਿਵਯਾਂਸ਼ੂ ਬੁੱਧੀਰਾਜਾ ਪਿੱਛੇ
By admin / June 3, 2024 / No Comments / Punjabi News
ਹਰਿਆਣਾ : ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ ਕੁਝ ਸਮੇਂ ਵਿੱਚ ਆ ਜਾਵੇਗਾ। ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ।
ਦੱਸਿਆ ਜਾ ਰਿਹਾ ਹੈ ਕਿ ਵੋਟਾਂ ਦੀ ਗਿਣਤੀ ਲਈ ਹਰ ਸੀਟ ‘ਤੇ ਵਿਧਾਨ ਸਭਾ ਵਾਈਜ਼ 9 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਜਿਸ ਵਿੱਚ 10 ਹਜ਼ਾਰ ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਗੜਬੜੀ ਨੂੰ ਰੋਕਣ ਲਈ 20 ਹਜ਼ਾਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਹਰੇਕ ਗਿਣਤੀ ਕੇਂਦਰ ਵਿੱਚ 3 ਵੱਖਰੇ ਪ੍ਰਵੇਸ਼ ਦੁਆਰ ਬਣਾਏ ਗਏ ਹਨ। ਕਾਊਂਟਿੰਗ ਸਟਾਫ਼, ਕਾਊਂਟਿੰਗ ਏਜੰਟਾਂ ਅਤੇ ਈ.ਵੀ.ਐਮ ਮਸ਼ੀਨਾਂ ਲਈ ਵੱਖਰੇ ਪ੍ਰਵੇਸ਼ ਦੁਆਰ ਬਣਾਏ ਗਏ ਹਨ। ਤਿੰਨੋਂ ਪ੍ਰਵੇਸ਼ ਦੁਆਰ ਸੀ.ਸੀ.ਟੀ.ਵੀ ਨਿਗਰਾਨੀ ਹੇਠ ਹੋਣਗੇ। ਗਿਣਤੀ ਕੇਂਦਰਾਂ ‘ਤੇ ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਵੋਟਾਂ ਦੀ ਗਿਣਤੀ ਦੇ ਕੰਮ ਦੀ ਨਿਗਰਾਨੀ ਲਈ ਹਰਿਆਣਾ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
9.34 ਵਜੇ —- ਕਰਨਾਲ ਤੋਂ ਮਨੋਹਰ ਲਾਲ ਦਿਵਯਾਂਸ਼ੂ ਬੁੱਧੀਰਾਜਾ ਤੋਂ 3388 ਵੋਟਾਂ ਨਾਲ ਅੱਗੇ ਹਨ।
ਭਾਜਪਾ ਦੇ ਮਨੋਹਰ ਲਾਲ ਨੂੰ 26272 ਵੋਟਾਂ ਮਿਲੀਆਂ
ਕਾਂਗਰਸ ਦੇ ਦਿਵਯਾਂਸ਼ੂ ਬੁੱਧੀਰਾਜਾ ਨੂੰ 24580 ਵੋਟਾਂ ਮਿਲੀਆਂ।
ਰੋਹਤਕ ਲੋਕ ਸਭਾ ਤੋਂ ਦੀਪੇਂਦਰ ਹੁੱਡਾ ਅਰਵਿੰਦ ਸ਼ਰਮਾ ਤੋਂ 11,700 ਵੋਟਾਂ ਨਾਲ ਅੱਗੇ ਹਨ।
ਕਰਨਾਲ ‘ਚ ਦਿਵਯਾਂਸ਼ੂ ਬੁੱਧੀਰਾਜਾ ਅੱਗੇ, ਖੱਟਰ ਪਿੱਛੇ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਦਿਵਯਾਂਸ਼ੂ ਬੁੱਧੀਰਾਜਾ ਤੋਂ ਪਿੱਛੇ ਚੱਲ ਰਹੇ ਹਨ।
ਕੁਰੂਕਸ਼ੇਤਰ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਪਿੱਛੇ ਚੱਲ ਰਹੇ ਹਨ।