ਹਰਿਆਣਾ : ਹਰਿਆਣਾ ਵਿਚ ਭਾਜਪਾ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਸ਼ੁਰੂ ਹੋ ਗਿਆ ਹੈ। ਸ਼ੁਰੂ ਵਿੱਚ ਰਾਸ਼ਟਰੀ ਗੀਤ ਗਾਇਆ ਗਿਆ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਸੀਨੀਅਰ ਵਿਧਾਇਕ ਰਘੁਵੀਰ ਕਾਦਿਆਨ ਨੂੰ ਪ੍ਰੋਟੇਮ ਸਪੀਕਰ ਵਜੋਂ ਅਹੁਦੇ ਦੀ ਸਹੁੰ ਚੁਕਾਈ। ਜਿਸ ਤੋਂ ਬਾਅਦ ਕਾਦੀਆਂ ਹੋਰ ਵਿਧਾਇਕਾਂ ਨੂੰ ਸਹੁੰ ਚੁਕਾਉਣਗੇ। ਸਹੁੰ ਚੁੱਕਣ ਵਾਲੇ ਵਿਧਾਇਕਾਂ ਵਿੱਚ 40 ਵਿਧਾਇਕ ਹੋਣਗੇ ਜੋ ਪਹਿਲੀ ਵਾਰ ਸਹੁੰ ਚੁੱਕਣਗੇ। ਇਨ੍ਹਾਂ ਵਿੱਚ ਭਾਜਪਾ ਦੇ 23 ਅਤੇ ਕਾਂਗਰਸ ਦੇ 13 ਵਿਧਾਇਕ ਸ਼ਾਮਲ ਹਨ।

ਤੁਹਾਨੂੰ ਦੱਸ ਦੇਈਏ ਕਿ ਵਿਧਾਨ ਸਭਾ ਵਿੱਚ ਅੱਜ ਹੀ ਸਪੀਕਰ ਅਤੇ ਡਿਪਟੀ ਸਪੀਕਰ ਦੀ ਚੋਣ ਵੀ ਹੋਵੇਗੀ। ਉਂਜ, ਘਰੌਂਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਨੂੰ ਵਿਧਾਨ ਸਭਾ ਦਾ ਸਪੀਕਰ ਬਣਾਏ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਦੇ ਨਾਲ ਹੀ ਜੀਂਦ ਦੇ ਵਿਧਾਇਕ ਡਾਕਟਰ ਕ੍ਰਿਸ਼ਨਾ ਮਿੱਢਾ ਅਤੇ ਸਫੀਦੋਂ ਤੋਂ ਵਿਧਾਇਕ ਰਾਮਕੁਮਾਰ ਗੌਤਮ ਵਿੱਚੋਂ ਕਿਸੇ ਇੱਕ ਨੂੰ ਡਿਪਟੀ ਸਪੀਕਰ ਬਣਾਇਆ ਜਾ ਸਕਦਾ ਹੈ। ਭਾਜਪਾ ਵੱਲੋਂ ਚੀਫ਼ ਵ੍ਹਿਪ ਲਈ ਭਿਵਾਨੀ ਦੇ ਵਿਧਾਇਕ ਘਨਸ਼ਿਆਮ ਸਰਾਫ਼ ਦੇ ਨਾਂਅ ‘ਤੇ ਚਰਚਾ ਹੋ ਰਹੀ ਹੈ। ਕਾਂਗਰਸ ਦੇ ਵਿਧਾਇਕ ਵਿਰੋਧੀ ਧਿਰ ਦੇ ਨੇਤਾ ਤੋਂ ਬਿਨਾਂ ਸੈਸ਼ਨ ‘ਚ ਹਿੱਸਾ ਲੈਣਗੇ।

Leave a Reply