ਸੋਨੀਪਤ : ਹਰਿਆਣਾ ‘ਚ ਆਯੁਸ਼ਮਾਨ ਕਾਰਡ ਧਾਰਕਾਂ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਸੂਬੇ ‘ਚ ਅੱਜ ਤੋਂ ਨਿੱਜੀ ਹਸਪਤਾਲਾਂ (Private Hospitals) ‘ਚ ਆਯੁਸ਼ਮਾਨ ਕਾਰਡ ਧਾਰਕਾਂ (Ayushman Card Holders) ਦਾ ਇਲਾਜ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਸੋਨੀਪਤ ਵਿੱਚ ਆਈ.ਐਮ.ਏ. ਦੇ ਅਧੀਨ ਸਾਰੇ ਪ੍ਰਾਈਵੇਟ ਹਸਪਤਾਲਾਂ ਨੇ ਆਯੁਸ਼ਮਾਨ ਓ.ਪੀ.ਡੀ. ਬੰਦ ਕਰ ਦਿੱਤੀ ਹੈ। ਡਾਕਟਰਾਂ ਨੇ ਸਰਕਾਰ ‘ਤੇ ਆਯੂਸ਼ਮਾਨ ਕਾਰਡ ਦੇ ਤਹਿਤ ਇਲਾਜ ਕੀਤੇ ਗਏ ਮਰੀਜ਼ਾਂ ਦੇ ਭੁਗਤਾਨ ‘ਚ ਦੇਰੀ ਦਾ ਦੋਸ਼ ਲਗਾਇਆ ਹੈ।

ਸੋਨੀਪਤ ਆਈ.ਐਮ.ਏ. ਦੇ ਮੁਖੀ ਡਾਕਟਰ ਸੁਸ਼ੀਲ ਸਰੋਹਾ ਨੇ ਦੱਸਿਆ ਕਿ ਸਰਕਾਰ ਨੂੰ 5 ਜੁਲਾਈ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਹਰਿਆਣਾ ਆਈ.ਐਮ.ਏ. ਦੀ ਮੀਟਿੰਗ ਵਿੱਚ ਅਗਲੀ ਰਣਨੀਤੀ ਬਣਾਈ ਜਾਵੇਗੀ। ਨਾਲ ਹੀ, ਆਯੁਸ਼ਮਾਨ ਯੋਜਨਾ ਨੂੰ ਲਾਗੂ ਕਰਨ ਵਿੱਚ ਨਿੱਜੀ ਹਸਪਤਾਲਾਂ ਦਾ ਮਹੱਤਵਪੂਰਨ ਯੋਗਦਾਨ ਹੈ। ਅਜਿਹੇ ‘ਚ ਇਲਾਜ ਬੰਦ ਹੋਣ ‘ਤੇ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Leave a Reply