ਸ੍ਰੀ ਅਨੰਦਪੁਰ ਸਾਹਿਬ: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab Education Minister Harjot Singh Bains) ਨੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਵਿੱਚ ਹੋਲਾ ਮਹੱਲਾ ਮੌਕੇ ਇੱਕ ਲੜਕੀ ਦੇ ਰੱਸੀ ‘ਤੇ ਚੱਲਣ ਦੇ ਕਰਤੱਬ ਨੂੰ ਰੋਕਿਆ। ਇਸ ਦੌਰਾਨ ਉਨ੍ਹਾਂ ਨੇ ਲੜਕੀ ਦੇ ਵੱਡੇ ਭਰਾ ਨੂੰ ਪੈਸੇ ਦੇ ਦਿੱਤੇ ਅਤੇ ਉਸ ਨੂੰ ਆਪਣਾ ਕੰਮ ਕਰਨ ਲਈ ਕਿਹਾ। ਜਾਣਕਾਰੀ ਅਨੁਸਾਰ ਹਰਜੋਤ ਬੈਂਸ ਸ੍ਰੀ ਆਨੰਦਪੁਰ ਸਾਹਿਬ ਦੇ ਦੌਰੇ ‘ਤੇ ਸਨ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।

ਜਦੋਂ ਉਹ ਇਧਰ-ਉਧਰ ਘੁੰਮ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ 10 ਸਾਲ ਤੋਂ ਘੱਟ ਉਮਰ ਦੀ ਇੱਕ ਲੜਕੀ ਰੱਸੀ ‘ਤੇ ਚਲ ਰਹੀ ਹੈ ਅਤੇ ਖੁਦ ਨੂੰ ਸੰਤੁਲਿਤ ਕਰਨ ਲਈ ਉਸਨੇ ਹੱਥ ‘ਚ ਇੱਕ ਲੰਬੀ ਛੜੀ ਫੜ੍ਹੀ ਹੋਈ ਹੈ।। ਇਹ ਦੇਖ ਕੇ ਹਰਜੋਤ ਬੈਂਸ ਉਸਦੇ ਵੱਲ ਵਧੇ ਅਤੇ ਲੜਕੀ ਨੂੰ ਪਕੜ ਕੇ ਰੱਸੀ ਤੋਂ ਹੇਂਠਾ ਉਤਾਰ ਲਿਆ। ਲੜਕੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇਹ ਉਸ ਦਾ ਕੰਮ ਹੈ। ਇਸ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਲੜਕੀ ਦੀ ਉਮਰ ਸਕੂਲ ਜਾਣ ਦੀ ਹੈ ਅਤੇ ਇਹ ਨੌਕਰੀ ਨਹੀਂ ਹੈ।

ਉਨ੍ਹਾਂ ਨੇ ਅਪਣੀ ਜੇਬ ‘ਚੋਂ ਪੈਸੇ ਕੱਢੇ ਅਤੇ ਲੜਕੀ ਦੇ ਭਰਾ ਨੂੰ ਦੇ ਦਿੱਤੇ। ਉਨ੍ਹਾਂ ਨੇ ਸਮਝਾਇਆ ਕਿ ਉਹ ਸਮਾਨ ਲਿਆ ਕੇ ਇੱਥੇ ਵੇਚੇ ਪਰ ਇਹ ਕਰਤਵ ਕਰਨਾ ਠੀਕ ਨਹੀੰ ਹੈ ਅਤੇ ਉਸਨੂੰ ਸਮਝਾਇਆ ਕਿ ਲੜਕੀ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ। ਉਨ੍ਹਾਂ ਨੇ ਲੜਕੀ ਦੇ ਭਰਾ ਨੂੰ ਵੀ ਚਿਤਾਵਨੀ ਦਿੱਤੀ ਕਿ ਉਹ ਉਸ ਨੂੰ ਤੁਰੰਤ ਛੱਡ ਕੇ ਜਾ ਰਹੇ ਹਨ। ਹੁਣ ਜੇਕਰ ਉਹ ਅਜਿਹਾ ਕਰਦਾ ਦੇਖਿਆ ਗਿਆ ਤਾਂ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਆਪਣੇ ਫੇਸਬੁੱਕ ਪੇਜ਼ ‘ਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਤੁਸੀਂ ਕੋਈ ਵੀ ਛੋਟੇ ਬੱਚੇ ਨੂੰ ਪੈਸੇ ਕਮਾਉਣ ਦੇ ਲਈ ਜੋਖਿਮ ਵਾਲੇ ਕੰਮ ਕਰਦੇ ਦੇਖੋ ਤਾਂ ਕ੍ਰਿਪਾ ਇੰਨ੍ਹਾਂ ਨੂੰ ਆਪਣਾ ਨੈਤਿਕ ਫਰਜ ਸਮਝਦੇ ਹੋਏ ਉਨ੍ਹਾਂ ਨੂੰ ਤੁਰੰਤ ਰੋਕੋ।

Leave a Reply