ਹਰ ਨੇਤਾ ਆਪਣੇ ਆਖਰੀ ਸਾਹ ਤੱਕ ਲੋਕਤੰਤਰ ਨੂੰ ਬਚਾਉਣ ਲਈ ਮੌਜੂਦ : ਮੰਤਰੀ ਆਤਿਸ਼ੀ
By admin / March 30, 2024 / No Comments / Punjabi News
ਨਵੀਂ ਦਿੱਲੀ : ‘ਆਪ’ ਨੇਤਾ ਆਤਿਸ਼ੀ (Minister Atishi) ਨੇ ਕਿਹਾ ਕਿ ਪਾਰਟੀ ਦਾ ਹਰ ਨੇਤਾ ਆਪਣੇ ਆਖਰੀ ਸਾਹ ਤੱਕ ਲੋਕਤੰਤਰ ਨੂੰ ਬਚਾਉਣ ਲਈ ਮੌਜੂਦ ਹੈ। ਦਿੱਲੀ ਦੇ ਮੰਤਰੀਆਂ ਆਤਿਸ਼ੀ ਅਤੇ ਸੌਰਭ ਭਾਰਦਵਾਜ (Saurabh Bhardwaj) ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਿਆ।
ਦੂਜੇ ਪਾਸੇ, ਦਿੱਲੀ ਦੇ ਮੰਤਰੀ ਕੈਲਾਸ਼ ਗਹਿਲੋਤ ਨੂੰ ਈ.ਡੀ ਵੱਲੋਂ ਸੰਮਨ ਜਾਰੀ ਕਰਨ ‘ਤੇ ‘ਆਪ’ ਨੇਤਾ ਦਲੀਪ ਕੁਮਾਰ ਪਾਂਡੇ ਨੇ ਕਿਹਾ, ‘ਇਹ ਬਹੁਤ ਹੈਰਾਨ ਕਰਨ ਵਾਲਾ ਹੋਵੇਗਾ, ਜੇਕਰ ਈ.ਡੀ ਕੋਈ ਨੋਟਿਸ ਜਾਰੀ ਨਹੀਂ ਕਰਦਾ ਹੈ। ਹੁਣ ਪੂਰਾ ਦੇਸ਼ ਭਾਜਪਾ ਦੀ ਤਾਨਾਸ਼ਾਹੀ ਖ਼ਿਲਾਫ਼ ਇਕਜੁੱਟ ਹੋ ਰਿਹਾ ਹੈ। ਅਸੀਂ ਪੂਰੇ ਦੇਸ਼ ਨੂੰ ਭਾਜਪਾ ਦੀ ਗੁੰਡਾਗਰਦੀ ਅਤੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ…”