ਪਟਿਆਲਾ: ਪਟਿਆਲਾ ਸ਼ਹਿਰ ਦੀ ਤੇਜਬਾਗ ਕਲੋਨੀ ਸਥਿਤ ਅਯੁੱਧਿਆ ਧਾਮ ਵਿਖੇ ਸ੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਗਏ ਦੋ ਲਾਪਤਾ ਬੱਚਿਆਂ (Two Missing Children) ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਿਨ੍ਹਾਂ ਨੂੰ ਪਟਿਆਲਾ ਲਿਆਂਦਾ ਗਿਆ ਅਤੇ ਬਾਅਦ ਵਿੱਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ । ਜ਼ਿਕਰਯੋਗ ਹੈ ਕਿ ਸ਼ਹਿਰ ਦੀ ਤੇਜ ਬਾਗ ਕਾਲੋਨੀ ਤੋਂ 17 ਮਈ ਨੂੰ ਬੱਸ ਸ਼੍ਰੀ ਰਾਮਲਲਾ ਜੀ ਦੇ ਦਰਸ਼ਨਾਂ ਲਈ ਸ਼੍ਰੀ ਅਯੁੱਧਿਆ ਧਾਮ ਲਈ ਗਈ ਸੀ। ਇਸ ‘ਚ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ। 18 ਮਈ ਨੂੰ ਬੱਚੇ ਲਾਪਤਾ ਹੋ ਗਏ ਸਨ। ਪਰਿਵਾਰਕ ਮੈਂਬਰਾਂ ਨੂੰ ਦੋਵਾਂ ਬੱਚਿਆਂ ਦੇ ਕੱਪੜੇ ਨਦੀ ਕਿਨਾਰੇ ਤੋਂ ਮਿਲੇ ਸਨ। ਇਸ ਤੋਂ ਬਾਅਦ ਲਗਾਤਾਰ ਤਲਾਸ਼ ਜਾਰੀ ਸੀ ਜਿੱਥੋਂ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਸਰਯੂ ਨਦੀ ‘ਚੋਂ ਬਰਾਮਦ ਹੋਈਆਂ ਹਨ।

Leave a Reply