Health News: ਤੁਸੀਂ ਅਕਸਰ ਕਈ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਖਾਣ ਦੇ ਬਾਅਦ ਸੌਂਫ ਤੇ ਮਿਸ਼ਰੀ (Aniseed And Mishri ) ਦਾ ਸੇਵਨ ਕਰਦੇ ਹਨ। ਖਾਸ ਕਰਕੇ ਉੱਤਰ ਭਾਰਤ ਦੇ ਲੋਕਾਂ ਵਿਚ ਖਾਣੇ ਦੇ ਬਾਅਦ ਇਸ ਨੂੰ ਖਾਧਾ ਜਾਂਦਾ ਹੈ। ਸੌਂਫ ਤੇ ਮਿਸ਼ਰੀ ਖਾਣ ਵਿਚ ਜਿੰਨੇ ਸੁਆਦੀ ਲੱਗਦੇ ਹਨ ਉਸ ਤੋਂ ਕਈ ਗੁਣਾ ਜ਼ਿਆਦਾ ਸਿਹਤ ਲਈ ਫਾਇਦੇਮੰਦ ਹੁੰਦੀ ਹੈ। ਇਸ ਦਾ ਰੋਜ਼ਾਨਾ ਸੇਵਨ ਕਰਨ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਗਰਮੀਆਂ ਵਿਚ ਇਸ ਨੂੰ ਖਾਣ ਨਾਲ ਸਰੀਰ ਵਿਚ ਠੰਡਕ ਰਹਿੰਦੀ ਹੈ। ਇਸ ਤੋਂ ਇਲਾਵਾ ਕਈ ਲੋਕ ਸੌਂਫ ਤੇ ਮਿਸ਼ਰੀ ਨੂੰ ਮਾਊਥ ਫ੍ਰੈਸ਼ਨਰ ਵਜੋਂ ਵੀ ਇਸਤੇਮਾਲ ਕਰਦੇ ਹਨ।
ਖਾਣਾ ਪਚਾਉਣ ਵਿਚ ਮਦਦਗਾਰ
ਸੌਂਫ ਤੇ ਮਿਸ਼ਰੀ ਦਾ ਸੇਵਨ ਕਰਨ ਨਾਲ ਪਾਚਣ ਸਿਸਟਮ ਠੀਕ ਰਹਿੰਦਾ ਹੈ। ਇਸ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਨਾਲ ਕਬਜ਼ ਤੇ ਗੈਸ ਦੀ ਸਮੱਸਿਆ ਨਹੀਂ ਹੁੰਦੀ ਹੈ। ਦੂਜੇ ਪਾਸੇ ਮਿਸ਼ਰੀ ਪੇਟ ਦੀ ਜਲਨ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੁੰਦੀ ਹੈ। ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।
ਗੈਸ ਤੋਂ ਰਾਹਤ
ਜ਼ਿਆਦਾਤਰ ਲੋਕਾਂ ਨੂੰ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੈਸ ਤੇ ਐਸੀਡਿਟੀ ਤੋਂ ਪ੍ਰੇਸ਼ਾਨ ਲੋਕ ਖਾਣਾ ਖਾਣ ਦੇ ਬਾਅਦ ਸੌਂਫ ਤੇ ਮਿਸ਼ਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਐਸੀਡਿਟੀ ਤੋਂ ਤੁਰੰਤ ਆਰਾਮ ਮਿਲੇਗਾ। ਨਾਲ ਹੀ ਸਰੀਰ ਨੂੰ ਠੰਡਕ ਵੀ ਮਿਲੇਗੀ।
ਮਾਊਥਫ੍ਰੈਸ਼ਨਰ
ਸੌਂਫ ਤੇ ਮਿਸ਼ਰੀ ਸਿਰਫ ਖਾਣਾ ਪਚਾਉਣ ਦੇ ਕੰਮ ਹੀ ਨਹੀਂ ਕਰਦਾ ਸਗੋਂ ਮੂੰਹ ਦੀ ਦੁਰਗੰਧ ਨੂੰ ਖਤਮ ਕਰਨ ਵਿਚ ਵੀ ਮਦਦਗਾਰ ਹੈ। ਕਈ ਲੋਕ ਇਸ ਦਾ ਸੇਵਨ ਮਾਊਥਫ੍ਰੈਸ਼ਨਰ ਦੇ ਤੌਰ ‘ਤੇ ਵੀ ਕਰਦੇ ਹਨ।
ਸੌਂਫ ਤੇ ਮਿਸ਼ਰੀ ਦਾ ਪਾਣੀ
ਸੌਂਫ ਤੇ ਮਿਸ਼ਰੀ ਦਾ ਪਾਣੀ ਨਾਲ ਬਣਿਆ ਪਾਣੀ ਗਰਮੀ ਤੋਂ ਬਚਾਉਂਦਾ ਹੈ। ਇਹ ਪਾਣੀ ਬਾਡੀ ਨੂੰ ਠੰਡਾ ਤੇ ਹਾਈਡ੍ਰੇਡਿਡ ਰੱਖਦਾ ਹੈ।
ਜ਼ਿਆਦਾ ਪਿਆਸ ਦੀ ਸਮੱਸਿਆ ਹੁੰਦੀ ਹੈ ਘੱਟ
ਕਈ ਲੋਕਾਂ ਨੂੰ ਵਾਰ-ਵਾਰ ਪਿਆਸ ਲੱਗਦੀ ਹੈ। ਜ਼ਿਆਦਾ ਪਿਆਸ ਲੱਗਣ ‘ਤੇ ਸੌਂਫ ਤੇ ਮਿਸ਼ਰੀ ਦੇ ਮਿਸ਼ਰਣ ਨਾਲ ਬਣਿਆ ਪਾਣੀ ਪੀਣਾ ਫਾਇਦੇਮੰਦ ਹੋਵੇਗਾ।
ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦਗਾਰ
ਸੌਂਫ ਤੇ ਮਿਸ਼ਰੀ ਦਾ ਸੇਵਨ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਸ ਲਈ ਸੌਂਫ, ਮਿਸ਼ਰੀ ਤੇ ਬਾਦਾਮ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ ਤੇ ਇਸ ਚੂਰਨ ਨੂੰ ਰੋਜ਼ਾਨਾ ਲਓ। ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਮਿਲਦੀ ਹੈ ਤੇ ਚਸ਼ਮੇ ਦਾ ਨੰਬਰ ਵੀ ਘੱਟ ਹੁੰਦਾ ਹੈ।
ਖੂਨ ਨੂੰ ਵਧਾਉਂਦਾ ਹੈ
ਖੂਨ ਦੀ ਕਮੀ ਹੋਣ ‘ਤੇ ਸੌਂਫ ਤੇ ਮਿਸ਼ਰੀ ਖਾਣ ਨਾਲ ਸਿਹਤ ਨੂੰ ਫਾਇਦੇ ਹੋ ਸਕਦੇ ਹਨ। ਇਸ ਨਾਲ ਸਰੀਰ ਵਿਚ ਹੀਮੋਗਲੋਬਿਨ ਦਾ ਲੈਵਲ ਵੱਧਦਾ ਹੈ ਤੇ ਬਲੱਡ ਸਰਕੂਲੇਸ਼ਨ ਵਿਚ ਸੁਧਾਰ ਹੁੰਦਾ ਹੈ।