ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਵਿੱਚ ਬੰਪਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਸੋਨੇ ਦੀਆਂ ਕੇਮੈਟਾਂ ਰਿਕਾਰਡ ਉਚਾਈ ‘ਤੇ ਪਹੁੰਚ ਗਈਆਂ ਹਨ। ਜਿਸ ਕਾਰਨ ਸੋਨੇ ਦੀ ਕੀਮਤ ਨੇ ਲੰਬੀ ਛਾਲ ਲਗਾਈ ਹੈ। ਗਲੋਬਲ ਬਜ਼ਾਰਾਂ ਵਿੱਚ ਮਜ਼ਬੂਤੀ ਦੇ ਵਿਚਾਲੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 800 ਰੁਪਏ ਦੇ ਉਛਾਲ ਦੇ ਨਾਲ 65,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ ਹੈ। ਇਹ ਸੋਨੇ ਦਾ ਨਵਾਂ ਰਿਕਾਰਡ ਪੱਧਰ ਹੈ।

ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਸੋਨਾ 64,200 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਇਸ ਦੌਰਾਨ ਚਾਂਦੀ ਵੀ 900 ਰੁਪਏ ਦੀ ਤੇਜ਼ੀ ਦੇ ਨਾਲ 74,900 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ‘ਤੇ ਪਹੁੰਚ ਗਈ ਹੈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ਵਿੱਚ ਇਹ 74,000 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ‘ਤੇ ਬੰਦ ਹੋਈ ਸੀ।

ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਜੂਨ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਅਟਕਲਾਂ ਵਧਣ ਨਾਲ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖੀ ਗਈ ਸੀ। ਇਸ ਤਰ੍ਹਾਂ ਪਿਛਲੇ ਤਿੰਨ ਦਿਨਾਂ ਵਿੱਚ ਐੱਮਸੀਐਕਸ ਵਿੱਚ 2400 ਰੁਪਏ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ। ਚਾਂਦੀ ਵੀ ਮਜ਼ਬੂਤੀ ਦੇ ਨਾਲ 23.88 ਡਾਲਰ ਪ੍ਰਤੀ ਔਂਸ ‘ਤੇ ਰਹੀ। ਪਿਛਲੇ ਕਾਰੋਬਾਰ ਵਿੱਚ ਇਹ 23.09 ਡਾਲਰ ਪ੍ਰਤੀ ਔਂਸ ‘ਤੇ ਬੰਦ ਹੋਈ ਸੀ।

ਦੱਸ ਦੇਈਏ ਕਿ ਫਰਵਰੀ ਵਿੱਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਮਹੀਨੇ ਦੀ ਸ਼ੁਰੂਆਤ ਯਾਨੀ ਕਿ 1 ਫਰਵਰੀ ਨੂੰ ਸੋਨਾ 62,775 ਰੁਪਏ ਪ੍ਰਤੀ 10 ਗ੍ਰਾਮ ‘ਤੇ ਸੀ, ਜੋ 29 ਫਰਵਰੀ ਨੂੰ 62,241 ਰੁਪਏ ‘ਤੇ ਆ ਗਿਆ ਸੀ। ਯਾਨੀ ਕਿ ਬੀਤੇ ਮਹੀਨੇ ਵਿੱਚ ਇਸਦੀ ਕੀਮਤ ਵਿੱਚ 534 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਆਈ। ਉੱਥੇ ਹੀ ਚਾਂਦੀ ਵੀ 71,153 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ ਡਿੱਗ ਕੇ 69,312 ਰੁਪਏ ‘ਤੇ ਆ ਗਈ ਸੀ।

Leave a Reply