ਸੋਨੇ ਦੀ ਕੀਮਤਾਂ ‘ਚ ਆਇਆ ਭਾਰੀ ਉਛਾਲ,ਚਾਂਦੀ ਵੀ ਨਹੀਂ ਰਹੀ ਪਿੱਛੇ
By admin / April 3, 2024 / No Comments / Punjabi News
ਨਵੀਂ ਦਿੱਲੀ: ਸੋਨੇ-ਚਾਂਦੀ ਦੀ ਕੀਮਤਾਂ ਨੂੰ ਲੈ ਕੇ ਆਏ ਦਿਨ ਨਵੀਂ ਅਪਡੇਟ ਆ ਰਹੀ ਹੈ। ਸੋਨਾ-ਚਾਂਦੀ ਦੀਆਂ ਕੀਮਤਾਂ ਅੱਜ ਯਾਨੀ 3 ਅਪ੍ਰੈਲ ਨੂੰ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ ਮੁਤਾਬਕ ਕਾਰੋਬਾਰੀ ਦੌਰਾਨ 10 ਗ੍ਰਾਮ ਸੋਨਾ 295 ਰੁਪਏ ਮਹਿੰਗਾ ਹੋ ਗਿਆ ਹੈ । ਇਸ ਸਾਲ ਹੁਣ ਤੱਕ ਸਿਰਫ਼ 3 ਮਹੀਨਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ 5,954 ਰੁਪਏ ਦਾ ਵਾਧਾ ਹੋ ਚੁੱਕਾ ਹੈ। 1 ਜਨਵਰੀ ਨੂੰ ਸੋਨਾ 63,302 ਰੁਪਏ ਸੀ। ਸੋਨੇ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਖਰੀਦਦਾਰ ਬਾਜ਼ਾਰ ਤੋਂ ਦੂਰੀ ਬਣਾ ਰਹੇ ਹਨ।
ਚਾਂਦੀ ਦੀਆਂ ਕੀਮਤਾਂ ਵੀ ਅੱਜ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈਆਂ ਹਨ। ਚਾਂਦੀ ਦੀਆਂ ਕੀਮਤਾਂ 1,537 ਰੁਪਏ ਮਹਿੰਗੀਆਂ ਹੋ ਗਈਆਂ ਹਨ, ਜੋ 77,664 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈਆਂ। ਇਸ ਤੋਂ ਪਹਿਲਾਂ ਇਹ 76,127 ਰੁਪਏ ‘ਤੇ ਸੀ। ਚਾਂਦੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਯਾਨੀ 2023 ਵਿਚ 4 ਦਸੰਬਰ ਨੂੰ 77,073 ਦਾ ਸਭ ਤੋਂ ਉੱਚਾ ਪੱਧਰ ਬਣਾਇਆ ਸੀ।
ਜਾਣੋ ਕੀ ਹੈ ਸੋਨੇ ਦੀ ਅੱਜ ਦੀ ਕੀਮਤ
ਅਧਿਕਾਰਤ ਵੈੱਬਸਾਈਟ ibjarates.com ਦੇ ਮੁਤਾਬਕ ਅੱਜ ਸਵੇਰੇ 995 ਸ਼ੁੱਧਤਾ ਵਾਲੇ ਦਸ ਗ੍ਰਾਮ ਸੋਨੇ ਦੀ ਕੀਮਤ 69248 ਰੁਪਏ ਹੋ ਗਈ ਹੈ। ਇਸ ਦੇ ਨਾਲ ਹੀ 916 (22 ਕੈਰੇਟ) ਸ਼ੁੱਧਤਾ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ਅੱਜ 63686 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ 750 ਸ਼ੁੱਧਤਾ (18 ਕੈਰੇਟ) ਦੇ ਸੋਨੇ ਦੀ ਕੀਮਤ 52145 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 585 ਸ਼ੁੱਧਤਾ (14 ਕੈਰੇਟ) ਦਾ ਸੋਨਾ ਅੱਜ 40673 ਰੁਪਏ ਮਹਿੰਗਾ ਹੋ ਗਿਆ ਹੈ।
ਸੋਨੇ ਦੀ ਕੀਮਤ ਵੱਧਣ ਦੇ 4 ਕਾਰਨ
- 2024 ਵਿੱਚ ਦੁਨੀਆ ਭਰ ਵਿਚ ਮੰਦੀ ਦਾ ਡਰ
- ਵਿਆਹਾਂ ਦੇ ਸੀਜ਼ਨ ਕਾਰਨ ਸੋਨੇ ਦੀ ਮੰਗ ਵਧੀ
- ਦੁਨੀਆ ਭਰ ਦੇ ਕੇਂਦਰੀ ਬੈਂਕ ਸੋਨਾ ਖਰੀਦ ਰਹੇ ਹਨ
- ਭੂ-ਰਾਜਨੀਤਿਕ ਤਣਾਅ ਬਣਿਆ ਹੋਇਆ ਹੈ
ਮਾਰਚ ‘ਚ 4 ਹਜ਼ਾਰ ਤੋਂ ਵੱਧ ਮਹਿੰਗਾ ਹੋਇਆ ਸੋਨਾ
ਪਿਛਲੇ ਮਹੀਨੇ ਯਾਨੀ ਮਾਰਚ ‘ਚ ਸੋਨੇ ਦੀ ਕੀਮਤ ‘ਚ ਸ਼ਾਨਦਾਰ ਵਾਧਾ ਹੁੰਦਾ ਵਿਖਾਈ ਦਿੱਤਾ ਸੀ। 1 ਮਾਰਚ ਨੂੰ ਸੋਨਾ 62,592 ਰੁਪਏ ਪ੍ਰਤੀ ਗ੍ਰਾਮ ‘ਤੇ ਸੀ, ਜੋ 31 ਮਾਰਚ ਨੂੰ 67,252 ਰੁਪਏ ਪ੍ਰਤੀ ਗ੍ਰਾਮ ‘ਤੇ ਪਹੁੰਚ ਗਿਆ। ਯਾਨੀ ਮਾਰਚ ‘ਚ ਇਸ ਦੀ ਕੀਮਤ 4,660 ਰੁਪਏ ਵਧ ਗਈ। ਇਸ ਦੇ ਨਾਲ ਹੀ ਚਾਂਦੀ ਵੀ 69,977 ਰੁਪਏ ਤੋਂ ਵਧ ਕੇ 74,127 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ।