November 5, 2024

ਸੋਨੀਆ ਗਾਂਧੀ ਤੇ ਅਸ਼ਵਨੀ ਵੈਸ਼ਨਵ ਸਮੇਤ 14 ਸੰਸਦ ਮੈਂਬਰ ਬਣੇ ਰਾਜ ਸਭਾ ਮੈਂਬਰ

ਨਵੀਂ ਦਿੱਲੀ : ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ (Sonia Gandhi) ਅਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਸਮੇਤ 14 ਸੰਸਦ ਮੈਂਬਰਾਂ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਨਵੇਂ ਸੰਸਦ ਭਵਨ ਵਿਖੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਸੋਨੀਆ ਗਾਂਧੀ ਨੇ ਰਾਜਸਥਾਨ ਤੋਂ ਉਪਰਲੇ ਸਦਨ ਦੇ ਮੈਂਬਰ ਵਜੋਂ ਸਹੁੰ ਚੁੱਕੀ ਜਦਕਿ ਵੈਸ਼ਨਵ ਨੇ ਉੜੀਸਾ ਤੋਂ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਕਰਨਾਟਕ ਤੋਂ ਕਾਂਗਰਸ ਆਗੂ ਅਜੈ ਮਾਕਨ ਅਤੇ ਸਈਅਦ ਨਾਸਿਰ ਹੁਸੈਨ, ਉੱਤਰ ਪ੍ਰਦੇਸ਼ ਤੋਂ ਭਾਜਪਾ ਆਗੂ ਆਰ.ਪੀ.ਐਨ ਸਿੰਘ ਅਤੇ ਪੱਛਮੀ ਬੰਗਾਲ ਤੋਂ ਭਾਰਤੀ ਜਨਤਾ ਪਾਰਟੀ (BJP) ਸਮਿਕ ਭੱਟਾਚਾਰੀਆ ਰਾਜ ਸਭਾ ਮੈਂਬਰਾਂ ਵਜੋਂ ਸਹੁੰ ਚੁੱਕਣ ਵਾਲੇ 14 ਆਗੂਆਂ ਵਿੱਚ ਸ਼ਾਮਲ ਹਨ।

ਜਨਤਾ ਦਲ ਦੀ ਟਿਕਟ ‘ਤੇ ਬਿਹਾਰ ਤੋਂ ਚੁਣੇ ਗਏ ਸੰਜੇ ਕੁਮਾਰ ਝਾਅ, ਓਡੀਸ਼ਾ ਦੀ ਸੱਤਾਧਾਰੀ ਬੀਜੂ ਜਨਤਾ ਦਲ ਤੋਂ ਸੁਭਾਸ਼ੀਸ਼ ਖੁੰਟੀਆ ਅਤੇ ਦੇਬਾਸ਼ੀਸ਼ ਸਾਮੰਤਰੇ, ਜਦਕਿ ਰਾਜਸਥਾਨ ਤੋਂ ਭਾਜਪਾ ਦੀ ਟਿਕਟ ‘ਤੇ ਚੁਣੇ ਗਏ ਮਦਨ ਰਾਠੌੜ ਨੇ ਵੀ ਉਪਰਲੇ ਸਦਨ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ। YSRCP ਨੇਤਾਵਾਂ ਗੋਲਾ ਬਾਬੂ ਰਾਓ, ਮੇਧਾ ਰਘੂਨਾਥ ਰੈੱਡੀ ਅਤੇ ਆਂਧਰਾ ਪ੍ਰਦੇਸ਼ ਤੋਂ ਯੇਰਾਮ ਵੈਂਕਟਾ ਸੁੱਬਾ ਰੈੱਡੀ ਨੇ ਵੀ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਬਾਅਦ ਵਿੱਚ ਸਾਰਿਆਂ ਨੇ ਰਾਜ ਸਭਾ ਦੇ ਚੇਅਰਮੈਨ ਨਾਲ ਇੱਕ ਗਰੁੱਪ ਫੋਟੋ ਲਈ ਪੋਜ਼ ਦਿੱਤਾ।

ਰਾਜ ਸਭਾ ਸਕੱਤਰੇਤ ਨੇ ਦੱਸਿਆ ਕਿ ਓਡੀਸ਼ਾ ਅਤੇ ਰਾਜਸਥਾਨ ਤੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਦਾ ਕਾਰਜਕਾਲ ਅੱਜ ਤੋਂ ਸ਼ੁਰੂ ਹੋ ਗਿਆ ਹੈ, ਜਦਕਿ ਅੱਜ ਸਹੁੰ ਚੁੱਕਣ ਵਾਲੇ ਮੈਂਬਰਾਂ ਦਾ ਕਾਰਜਕਾਲ ਬੀਤੇ ਦਿਨ ਤੋਂ ਸ਼ੁਰੂ ਹੋਣ ‘ਤੇ ਵਿਚਾਰ ਕੀਤਾ ਜਾਵੇਗਾ। ਸੋਨੀਆ ਗਾਂਧੀ ਪਹਿਲੀ ਵਾਰ ਰਾਜ ਸਭਾ ਦੀ ਮੈਂਬਰ ਬਣੀ ਹੈ। ਉਨ੍ਹਾਂ ਨੇ ਸਦਨ ਦੇ ਨੇਤਾ ਪਿਊਸ਼ ਗੋਇਲ ਅਤੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਦੀ ਮੌਜੂਦਗੀ ‘ਚ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਦੌਰਾਨ ਉਨ੍ਹਾਂ ਦੀ ਬੇਟੀ ਪ੍ਰਿਅੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ। ਇਸ ਮੌਕੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਹਰੀਵੰਸ਼ ਅਤੇ ਜਨਰਲ ਸਕੱਤਰ ਪੀ.ਸੀ ਮੋਦੀ ਵੀ ਮੌਜੂਦ ਸਨ।

By admin

Related Post

Leave a Reply