ਚੰਡੀਗੜ੍ਹ : ਸਮਾਲਖਾ ਵਿਧਾਨ ਸਭਾ (The Samalkha Vidhan Sabha) ‘ਚ ਭਾਰਤੀ ਜਨਤਾ ਪਾਰਟੀ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਸੂਬਾ ਕਾਰਜਕਾਰਨੀ ਮੈਂਬਰ ਸੰਜੇ ਛੋਕਰ (State Executive Member Sanjay Chhokar) ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸੰਜੇ ਛੋਕਰ ਸਮਾਲਖਾ ਵਿਧਾਨ ਸਭਾ ਸੀਟ ਲਈ ਟਿਕਟ ਦੀ ਦੌੜ ਵਿੱਚ ਸ਼ਾਮਲ ਸਨ। ਸੰਜੇ ਛੋਕਰ 1 ਨਵੰਬਰ 2022 ਨੂੰ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਹੁਣ ਸੰਜੇ ਛੋਕਰ ਸਮਾਲਖਾ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।

ਭਾਜਪਾ ਨੇ ਸਮਾਲਖਾ ਸੀਟ ਤੋਂ ਸਾਬਕਾ ਮੰਤਰੀ ਕਰਤਾਰ ਭਡਾਨਾ ਦੇ ਪੁੱਤਰ ਮਨਮੋਹਨ ਭਡਾਨਾ ਨੂੰ ਟਿਕਟ ਦਿੱਤੀ ਹੈ, ਜਿਸ ਤੋਂ ਸੰਜੇ ਛੋਕਰ ਅਸੰਤੁਸ਼ਟ ਨਜ਼ਰ ਆਏ।ਉਨ੍ਹਾਂ ਨੇ ਪਾਰਟੀ ਦੇ ਇਸ ਫ਼ੈਸਲੇ ਤੋਂ ਨਾਰਾਜ਼ ਹੋ ਕੇ ਅਸਤੀਫ਼ਾ ਦੇ ਦਿੱਤਾ ਅਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਸ਼ਸ਼ੀਕਾਂਤ ਕੌਸ਼ਿਕ ਨੇ ਵੀ ਟਿਕਟ ਨਾ ਮਿਲਣ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ 8 ਸਤੰਬਰ ਨੂੰ ਚੋਣ ਲੜਨ ਬਾਰੇ ਅੰਤਿਮ ਫ਼ੈਸਲਾ ਲੈਣਗੇ।

Leave a Reply