ਨਵੀਂ ਦਿੱਲੀ: ਜੇਲ੍ਹ ਵਿੱਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal)ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal)ਨੇ ਸ਼ਨੀਵਾਰ ਨੂੰ ਪੂਰਬੀ ਦਿੱਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਦੇ ਸਮਰਥਨ ‘ਚ ਆਪਣਾ ਪਹਿਲਾ ਰੋਡ ਸ਼ੋਅ ਕੀਤਾ। ਪਾਰਟੀ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਸੁਨੀਤਾ ਨੇ ਅਰਵਿੰਦ ਕੇਜਰੀਵਾਲ ਨੂੰ ‘ਸ਼ੇਰ’ ਕਿਹਾ ਅਤੇ ਕਿਹਾ ਕਿ ਉਨ੍ਹਾਂ ਨੂੰ ਕੋਈ ਵੀ ਤੋੜ ਨਹੀਂ ਸਕਦਾ ਜਾਂ ਉਨ੍ਹਾਂ ਨੂੰ ਕੋਈ ਝੁਕਾ ਨਹੀਂ ਸਕਦਾ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਜੇਲ੍ਹ ਭੇਜਿਆ ਗਿਆ ਕਿਉਂਕਿ ਉਨ੍ਹਾਂ ਨੇ ਸਕੂਲ ਬਣਾਏ, ਮੁਫਤ ਬਿਜਲੀ ਦਿੱਤੀ ਅਤੇ ਮੁਹੱਲਾ ਕਲੀਨਿਕ ਖੋਲ੍ਹੇ। ਅਸੀਂ ਤਾਨਾਸ਼ਾਹੀ ਨੂੰ ਹਟਾਉਣ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਪਾਵਾਂਗੇ।

ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਉਨ੍ਹਾਂ ਨੇ ਤੁਹਾਡੇ ਮੁੱਖ ਮੰਤਰੀ ਅਤੇ ਮੇਰੇ ਪਤੀ ਨੂੰ ਜ਼ਬਰਦਸਤੀ ਜੇਲ੍ਹ ‘ਚ ਬੰਦ ਕਰ ਦਿੱਤਾ ਹੈ। ਅਜੇ ਤੱਕ ਕਿਸੇ ਵੀ ਅਦਾਲਤ ਨੇ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾਇਆ ਹੈ। ਉਹ ਕਹਿ ਰਹੇ ਹਨ ਕਿ ਜਾਂਚ ਚੱਲ ਰਹੀ ਹੈ। ਜੇ ਜਾਂਚ 10 ਸਾਲ ਚੱਲਦੀ ਹੈ, ਤਾਂ ਕੀ ਉਹ ਉਨ੍ਹਾਂ ਨੂੰ 10 ਸਾਲ ਜੇਲ੍ਹ ਵਿੱਚ ਰੱਖਣਗੇ? ਪਹਿਲਾਂ ਲੋਕਾਂ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ‘ਤੇ ਹੀ ਜੇਲ ‘ਚ ਰੱਖਿਆ ਜਾਂਦਾ ਸੀ ਪਰ ਉਹ ਨਵੀਂ ਪ੍ਰਣਾਲੀ ਲੈ ਕੇ ਆਏ ਹਨ ਅਤੇ ਕਹਿ ਰਹੇ ਹਨ ਕਿ ਜਾਂਚ ਜਾਰੀ ਰਹਿਣ ਤੱਕ ਉਹ ਉਨ੍ਹਾਂ ਨੂੰ ਜੇਲ ‘ਚ ਹੀ ਰੱਖਣਗੇ। ਇਹ ਤਾਨਾਸ਼ਾਹੀ ਹੈ।

ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਉਦੋਂ ਤੋਂ ਸੇਵਾਮੁਕਤ ਆਈ.ਆਰ.ਐਸ ਅਧਿਕਾਰੀ ਸੁਨੀਤਾ ਆਪਣੇ ਪਤੀ, ‘ਆਪ’ ਅਤੇ ਇਸ ਦੇ ਵਿਧਾਇਕਾਂ ਦਰਮਿਆਨ ਸੰਚਾਰ ਚੈਨਲ ਵਜੋਂ ਕੰਮ ਕਰ ਰਹੀ ਹੈ। ਹੁਣ ਤੱਕ ਉਹ ਤਿੰਨ ਮੀਡੀਆ ਬ੍ਰੀਫਿੰਗ ਕਰ ਚੁੱਕੇ ਹਨ। ਜਿਸ ਦਾ ਮਕਸਦ ਕੇਜਰੀਵਾਲ ਦਾ ਸੰਦੇਸ਼ ਜਨਤਾ ਤੱਕ ਪਹੁੰਚਾਉਣਾ ਹੈ। ਆਉਣ ਵਾਲੇ ਦਿਨਾਂ ‘ਚ ਉਹ ਦੱਖਣੀ ਦਿੱਲੀ ਅਤੇ ਨਵੀਂ ਦਿੱਲੀ ਹਲਕਿਆਂ ਦੇ ਨਾਲ-ਨਾਲ ਗੁਜਰਾਤ, ਹਰਿਆਣਾ ਅਤੇ ਪੰਜਾਬ ‘ਚ ‘ਆਪ’ ਉਮੀਦਵਾਰਾਂ ਲਈ ਪ੍ਰਚਾਰ ਕਰੇਗੀ।

Leave a Reply