ਪੰਜਾਬ : ਸਿੱਖਿਆ ਵਿਭਾਗ ਚੰਡੀਗੜ੍ਹ (Education Department Chandigarh) ਨੇ ਸਾਰੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਲਈ ਗਰਮੀਆਂ ਦੀਆਂ ਛੁੱਟੀਆਂ (The Summer Vacation) ਦਾ ਵੀ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ 23 ਮਈ ਤੋਂ 30 ਜੂਨ ਤੱਕ 39 ਦਿਨਾਂ ਦੀਆਂ ਛੁੱਟੀਆਂ ਹੋਣਗੀਆਂ।

ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ 28 ਅਤੇ 29 ਜੂਨ ਨੂੰ ਅਧਿਆਪਕਾਂ ਤੇ ਸਟਾਫ਼ ਨੂੰ ਹਾਜ਼ਰ ਰਹਿਣਾ ਪਵੇਗਾ। ਪਤਝੜ ਦੀ ਛੁੱਟੀ 29 ਅਕਤੂਬਰ ਤੋਂ 1 ਨਵੰਬਰ ਤੱਕ ਚਾਰ ਦਿਨ ਹੁੰਦੀ ਹੈ। ਸਰਦੀਆਂ ਦੀਆਂ ਛੁੱਟੀਆਂ 26 ਦਸੰਬਰ ਤੋਂ 7 ਜਨਵਰੀ ਤੱਕ 13 ਦਿਨਾਂ ਲਈ ਹੋਣਗੀਆਂ। ਇਸ ਤੋਂ ਇਲਾਵਾ 19 ਅਗਸਤ ਨੂੰ ਰਕਸ਼ਾ ਬੰਧਨ ਅਤੇ 2 ਨਵੰਬਰ ਨੂੰ ਗੋਵਰਧਨ ਪੂਜਾ ਦੀ ਛੁੱਟੀ ਰਹੇਗੀ। ਇਸ ਤੋਂ ਇਲਾਵਾ ਪ੍ਰਿੰਸੀਪਲ ਅਤੇ ਸਕੂਲ ਮੁਖੀ ਆਪਣੇ ਪੱਧਰ ’ਤੇ ਇੱਕ ਦਿਨ ਦੀ ਛੁੱਟੀ ਲੈ ਸਕਣਗੇ।

ਵਿਭਾਗ ਨੇ ਸਕੂਲਾਂ ਦੀਆਂ ਛੁੱਟੀਆਂ ਦੀ ਅਧਿਕਾਰਤ ਸੂਚੀ ਆਪਣੀ ਅਧਿਕਾਰਤ ਵੈੱਬਸਾਈਟ https://www.chdeducation.gov.in/ ‘ਤੇ ਜਾਰੀ ਕੀਤੀ ਹੈ।

Leave a Reply