ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਦੌਰਾਨ ਸਿੰਘ ਸਾਹਿਬਾਨ ਵੱਲੋਂ ਦਿੱਤੀ ਗਈ ਧਾਰਮਿਕ ਸਜ਼ਾ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਪੁੱਜੇ ਹਨ। ਉਨ੍ਹਾਂ ਦੇ ਨਾਲ-ਨਾਲ ਅਕਾਲੀ ਆਗੂ ਵੀ ਆਪਣੀ ਸਜ਼ਾ ਭੁਗਤਣ ਲਈ ਆ ਗਏ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਹੱਥ ‘ਚ ਬਰਛਾ ਫੜਿਆ ਹੋਇਆ ਹੈ ਅਤੇ ਗਲੇ ‘ਚ ਤਖਤੀ ਵੀ ਹੈ। ਸੁਖਬੀਰ ਬਾਦਲ ਨੇ ਸੇਵਾਦਾਰਾਂ ਦੀ ਵਰਦੀ ਪਾਈ ਹੋਈ ਹੈ।

ਦੱਸ ਦਈਏ ਕਿ ਜਥੇਦਾਰ ਦੇ ਹੁਕਮਾਂ ‘ਤੇ ਸੁਖਬੀਰ ਬਾਦਲ ਦੀ ਲੱਤ ‘ਚ ਫਰੈਕਚਰ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਨੂੰ ਸੇਵਾਦਾਰ ਦਾ ਚੋਲਾ ਪਾ ਕੇ, ਹੱਥ ‘ਚ ਬਰਛਾ ਫੜ ਕੇ ਆਪਣੀ ਵ੍ਹੀਲਚੇਅਰ ‘ਤੇ ਬੈਠਣ ਦੇ ਹੁਕਮ ਦਿੱਤੇ ਗਏ ਹਨ ਅਤੇ ਸਮਾਂ 9 ਤੋਂ 10 ਵਜੇ ਤੱਕ ਹੋਵੇਗਾ।

ਇਸ ਉਪਰੰਤ ਭਾਂਡੇ ਸਾਫ਼ ਕਰਕੇ ਕੀਰਤਨ ਸਰਵਣ ਕਰਕੇ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਜਾਵੇਗਾ। ਹੋਰ ਆਗੂਆਂ ਨੂੰ 3 ਤੋਂ 12 ਦਸੰਬਰ ਨੂੰ ਦੁਪਹਿਰ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਵਿਖੇ ਪਖਾਨਿਆਂ ਦੀ ਸਫ਼ਾਈ ਕਰਨ, ਫਿਰ ਇਸ਼ਨਾਨ ਕਰਨ, ਲੰਗਰ ਛਕਾਉਣ ਅਤੇ ਫਿਰ ਨਿਤਨੇਮ ਤੇ ਸੁਖਮਨੀ ਸਾਹਿਬ ਦੇ ਪਾਠ ਕਰਨ ਦੀ ਧਾਰਮਿਕ ਸਜ਼ਾ ਦਿੱਤੀ ਗਈ।

Leave a Reply