November 5, 2024

ਸਿਹਤ ਤੇ ਸੁੰਦਰਤਾ ਦਾ ਰਾਜ ਹੈ ਗੂੜ੍ਹੀ ਨੀਂਦ

Lifestyle: ਵਿਗਿਆਨ ਦੀ ਖੋਜਾਂ ਦੇ ਆਧਾਰ ਤੇ ਨੀਂਦ ਅਤੇ ਸੁੰਦਰਤਾ ਇਕ ਹੀ ਗੱਡੀ ਦੇ ਦੋ ਪਹੀਏ ਹਨ ।ਸੁੰਦਰਤਾ ਪ੍ਰਾਪਤ ਕਰਨ ਦੇ ਲਈ ਨੌਜਵਾਨ ,ਬੁੱਢੇ ਜਾਂ ਕਿਸੇ ਵੀ ਉਮਰ ਦੇ ਵਿਅਕਤੀ ਦੇ ਲਈ ਨੀਂਦ ਬਹੁਤ ਜ਼ਰੂਰੀ ਹੈ ।ਨੀਂਦ ਨਾ ਸਿਰਫ ਰੂਪ ਅਤੇ ਸੁੰਦਰਤਾ ਨੂੰ ਨਿਖਾਰਦੀ ਹੈ ਸਗੋਂ ਸਰੀਰ ਨੂੰ ਤਣਾਅ ਮੁਕਤ ਵੀ ਕਰਦੀ ਹੈ। ਗੂੜ੍ਹੀ ਨੀਂਦ (Deep Sleep) ਦਾ ਨਤੀਜਾ ਇਹ ਹੁੰਦਾ ਹੈ ਸਰੀਰ ‘ਚ ਚੁਸਤੀ-ਫੁਰਤੀ ਬਣੀ ਰਹਿੰਦੀ ਹੈ। ਨੀਂਦ ਨਾਲ ਚਮੜੀ ‘ਤੇ ਨਿਖਾਰ ਆਉਂਦਾ ਹੈ ।ਇਸ ਦਾ ਕਾਰਨ ਹੈ ਨੀਂਦ ਦੇ ਬਾਅਦ ਸਰੀਰ ‘ਚ ਆਉਣ ਵਾਲੀ ਚੁਸਤੀ ਨੀਂਦ ਤੋਂ ਜਾਗਦੇ ਹੀ ਸੁਖਦ ਅਨੁਭੂਤੀਆਂ ਦੇ ਸਥੂਲ ਹੋ ਗਏ ਤੰਤੂ ਮੁੜ ਕਿਰਿਆਸ਼ੀਲ ਤੇ ਸੁਚੇਤ ਹੋ ਜਾਂਦੇ ਹਨ।

ਨੀਂਦ ਪੂਰੀ ਨਾ ਹੋਣ ਨਾਲ ਅੱਖਾਂ ਉੱਤੇ ਡਾਰਕ ਸਰਕਲ ਪੈ ਜਾਂਦੇ ਹਨ ।ਨੀਂਦ ਨਾ ਆਉਣ ‘ਤੇ ਸਰੀਰ ਦੀ ਪਾਚਣ ਕਿਰਿਆ ਗੜਬੜਾ ਜਾਂਦੀ ਹੈ।ਪਾਚਣ ‘ਤੇ ਹੀ ਪੂਰੇ ਸਰੀਰ ਦੇ ਸੰਚਾਲਨ ਦਾ ਭਾਰ ਹੁੰਦਾ ਹੈ। ਖੂਨ ਦੀ ਕਮੀ,ਕਬਜ਼,ਪਾਗਲਪਣ ਆਦਿ ਬਿਮਾਰੀਆਂ ‘ਚ ਕੁਝ ਹਦ ਤੱਕ ਠੀਕ ਤਰ੍ਹਾਂ ਨਾਲ ਨੀਂਦ ਨਾ ਲੈਣ ਦਾ ਹੀ ਨਤੀਜਾ ਹੈ।ਉਨੀਂਦਰੇਪਣ ਦੇ ਮੁੱਖ ਕਾਰਨ ਮਾਨਸਿਕ ਅਤੇ ਸਰੀਰਕ ਤਣਾਅ ਦਾ ਵਾਤਾਵਰਨ ,ਪ੍ਰੇਸ਼ਾਨੀਆਂ ਅਤੇ ਲਗਾਤਾਰ ਸੋਚਦੇ ਰਹਿਣ ਦੀ ਮਾੜੀ ਆਦਤ ਹੁੰਦੀ ਹੈ।ਆਓ ਜਾਣਦੇ ਹਾਂ ਗੂੜ੍ਹੀ ਨੀਂਦ ਲਈ ਕੁਝ ਉਪਾਅ ਹਨ ਜੋ ਪ੍ਰਯੋਗ‘ਚ ਲਿਆਏ ਜਾ ਸਕਦੇ ਹਨ।

  • ਤੁਸੀਂ ਬਿਸਤਰ ‘ਤੇ ਉਂਦੋ ਜਾਓ,ਜਦੋਂ ਅਸਲ ‘ਚ ਤੁਹਾਨੂੰ ਨੀਂਦ ਆ ਰਹੀ ਹੋਵੇ।
  • ਅਖਬਾਰਾਂ ਜਾਂ ਟੀ.ਵੀ ਦੇ ਸਹਾਰੇ ਨੀਂਦ ਲੈਣ ਦੀ ਆਦਤ ਨਾ ਪਾਓ ।
  • ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣਾ ਚਾਹੀਦਾ ਹੈ ,ਇਸ ਨਾਲ ਚੰਗੀ ਨੀਂਦ ਆਉਂਦੀ ਹੈ ।
  • ਸੌਣ ਤੋਂ ਪਹਿਲਾਂ ਠੰਡੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ ਇਸ ਨਾਲ ਥਕਾਵਟ ਘੱਟ ਹੁੰਦੀ ਹੈ ਅਤੇ ਨੀਂਦ ਚੰਗੀ ਆਉਂਦੀ ਹੈ ।
  • ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਸੌਣ ਤੋਂ 1-2 ਘੰਟੇ ਪਹਿਲਾਂ ਭੋਜਨ ਕਰ ਲਓ। ਉਸ ਤੋਂ ਬਾਅਦ ਥੋੜ੍ਹਾ ਘੁੰਮ ਫਿਰ ਲਓ ਤੇ ਫਿਰ ਰਾਤ ਨੂੰ ਉਸ ਤੋਂ ਬਾਅਦ ਬਿਸਤਰ ‘ਤੇ ਜਾਓ।

By admin

Related Post

Leave a Reply