ਚੰਡੀਗੜ੍ਹ: ਹਰਿਆਣਾ ਵਿੱਚ ਬੀਤੇ ਦਿਨ ਮਨੋਹਰ ਲਾਲ ਦਾ ਰਾਜ ਖ਼ਤਮ ਹੋ ਗਿਆ ਹੈ। ਉਹ ਸਾਢੇ ਨੌਂ ਸਾਲ ਹਰਿਆਣੇ ਦੀ ਸੱਤਾ ਵਿੱਚ ਰਹੇ। 2014 ‘ਚ ਭਾਜਪਾ ਦੇ ਸੱਤਾ ‘ਚ ਆਉਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਅਹੁਦੇ ਲਈ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਤਾਂ ਹਰ ਕੋਈ ਹੈਰਾਨ ਰਹਿ ਗਿਆ ਸੀ।ਹੁਣ ਖ਼ਬਰਾਂ ਆ ਰਹੀਆਂ ਹਨ ਕਿ ਮਨੋਹਰ ਲਾਲ ਖੱਟਰ (Manohar Lal Khattar) ਨੂੰ ਪੂਰਬੀ ਪੰਜਾਬ ਦੇ ਰਾਜਪਾਲ ਦਾ ਅਹੁਦਾ ਦਿੱਤਾ ਜਾ ਸਕਦਾ ਹੈ।

ਦਰਅਸਲ ਮਨੋਹਰ ਲਾਲ ਨੇ ਬੀਤੇ ਦਿਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਕਰਨਾਲ ਵਿਧਾਨ ਸਭਾ (Karnal Vidhan Sabha) ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਅਜਿਹੇ ‘ਚ ਕਿਹਾ ਜਾ ਰਿਹਾ ਹੈ ਕਿ ਉਹ ਵਿਧਾਇਕ ਬਣੇ ਬਿਨਾਂ ਰਾਜਪਾਲ ਨਹੀਂ ਬਣ ਸਕਦੇ ਸਨ। ਹੁਣ ਪੰਜਾਬ ਦੇ ਰਾਜਪਾਲ ਬਣ ਕੇ ਉਹ ਚੰਡੀਗੜ੍ਹ ਤੋਂ ਪੰਜਾਬ ਦੇ ਨਾਲ-ਨਾਲ ‘ਹਰਿਆਣਾ ਤੇ ਵੀ ਨਜ਼ਰ ਰੱਖਣ ਦਾ ਕੰਮ ਕਰ ਸਕਦੇ ਹਨ।

ਮਨੋਹਰ ਲਾਲ ਦੇ ਅਸਤੀਫ਼ੇ ਤੋਂ ਇੱਕ ਦਿਨ ਪਹਿਲਾਂ ਪੀਐਮ ਮੋਦੀ ਨੇ ਮਨੋਹਰ ਲਾਲ ਦੀ ਕਾਫੀ ਤਾਰੀਫ਼ ਕੀਤੀ ਸੀ। 11 ਮਾਰਚ ਨੂੰ ਗੁਰੂਗ੍ਰਾਮ ਵਿੱਚ ਦਵਾਰਕਾ ਐਕਸਪ੍ਰੈਸਵੇਅ ਦੇ ਉਦਘਾਟਨ ਦੌਰਾਨ, ਪ੍ਰਧਾਨ ਮੰਤਰੀ ਨੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਨ੍ਹਾਂ ਦੀ ਮਨੋਹਰ ਲਾਲ ਨਾਲ ਪੁਰਾਣੀ ਦੋਸਤੀ ਹੈ। ਮਨੋਹਰ ਲਾਲ ਕੋਲ ਮੋਟਰਸਾਈਕਲ ਸੀ, ਜਿਸ ਨੂੰ ਮਨੋਹਰ ਚਲਾਉਂਦਾ ਸੀ ਅਤੇ ਉਹ ਇਸ ਦੇ ਪਿੱਛੇ ਬੈਠਦੇ ਸਨ।

Leave a Reply