ਲੁਧਿਆਣਾ: ਕਿਸਾਨਾਂ ਵੱਲੌਂ ਆਪਣੀਆ ਮੰਗਾਂ ਨੂੰ ਲੈ ਕੇ ਲਗਾਤਾਰ ਸ਼ੰਘਰਸ਼ ਜਾਰੀ ਹੈ। ਹੁਣ ਇਸ ਕਿਸਾਨ ਮੋਰਚੇ ਤੋਂ ਇੱਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹੁਣ ਸ਼ੰਭੂ ਸਰਹੱਦ ‘ਤੇ (The Shambhu border) ਇਕ ਹੋਰ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੂਰਨ ਸਿੰਘ (75) ਦੇ ਰੂਪ ਵਿੱਚ ਹੋਈ ਹੈ ਜੋ ਕਿ ਪਿੰਡ ਖੰਡੂਰ, ਤਹਿਸੀਲ ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ।

ਮ੍ਰਿਤਕ ਕਿਸਾਨ ਪੂਰਨ ਸਿੰਘ 1 ਏਕੜ ਜ਼ਮੀਨ ਦਾ ਮਾਲਕ ਸੀ। ਇਸ ਤੋਂ ਪਹਿਲਾਂ ਖਨੌਰੀ ਸਰਹੱਦ ‘ਤੇ ਕਿਸਾਨ ਟਹਿਲ ਸਿੰਘ ਦੀ ਮੌਤ ਹੋ ਗਈ ਸੀ। ਟਹਿਲ ਸਿੰਘ 10 ਦਿਨ ਪਹਿਲਾਂ ਹੀ ਖਨੌਰੀ ਬਾਰਡਰ ਗਿਆ ਸੀ।

Leave a Reply