ਤਰਨਤਾਰਨ  : ਦਿਨ-ਦਿਹਾੜੇ ਡੀ.ਐਸ.ਪੀ. ਦੀ ਰਿਹਾਇਸ਼ ਦੇ ਬਿਲਕੁਲ ਸਾਹਮਣੇ ਸਥਿਤ ਮਨੀ ਟਰਾਂਸਫਰ ਦਫ਼ਤਰ (money transfer office) ਨੂੰ ਦੋ ਨਕਾਬਪੋਸ਼ ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ ‘ਤੇ ਨਿਸ਼ਾਨਾ ਬਣਾ ਕੇ 7 ਲੱਖ ਰੁਪਏ ਦੀ ਨਕਦੀ ਲੁੱਟ ਲਈ ਗਈ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪੁਲਿਸ ਦੀ ਕਾਰਜ ਪ੍ਰਣਾਲੀ ‘ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਅੰਮ੍ਰਿਤ ਪਾਲ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਏ.ਐੱਮ.ਰਾਇਲ ਕੰਪਨੀ ਦੇ ਨਾਂ ‘ਤੇ ਦਫ਼ਤਰ ਚਲਾਉਂਦਾ ਹੈ, ਜਿਸ ‘ਚ ਉਹ ਮਨੀ ਟਰਾਂਸਫਰ ਦਾ ਕਾਰੋਬਾਰ ਕਰਦਾ ਹੈ।

ਅੱਜ ਸਵੇਰੇ ਕਰੀਬ ਸਾਢੇ 9 ਵਜੇ ਜਦੋਂ ਉਹ ਦਫ਼ਤਰ ‘ਚ ਮੌਜੂਦ ਸੀ ਤਾਂ ਦੋ ਨਕਾਬਪੋਸ਼ ਲੁਟੇਰੇ ਉੱਥੇ ਆਏ ਅਤੇ ਪਿਸਤੌਲ ਦੀ ਨੋਕ ‘ਤੇ ਉਸ ਦੇ ਬਟੂਏ ‘ਚ ਰੱਖੇ 7 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਲੁਟੇਰੇ ਦੁਕਾਨ ਦੇ ਅੰਦਰ ਲੱਗੇ ਕੈਮਰੇ ਵੀ ਤੋੜ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਨੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।

Leave a Reply