November 8, 2024

ਸਰਵੋਦਿਆ ਹਸਪਤਾਲ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਪਟਨਾ ਤੋਂ ਕੀਤਾ ਗ੍ਰਿਫ਼ਤਾਰ

Latest Haryana News |The Crime Branch Team|Sarvodaya Hospital

ਫਰੀਦਾਬਾਦ : ਫਰੀਦਾਬਾਦ ਦੇ ਸਰਵੋਦਿਆ ਹਸਪਤਾਲ (The Sarvodaya Hospital) ਨੂੰ 3 ਨਵੰਬਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਨੌਜਵਾਨ ਨੂੰ ਕ੍ਰਾਈਮ ਬ੍ਰਾਂਚ ਦੀ ਟੀਮ (The Crime Branch Team) ਨੇ ਅੱਜ ਬਿਹਾਰ ਦੇ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ 27 ਸਾਲਾ ਅੰਕਿਤ ਪਾਸਵਾਨ ਵਜੋਂ ਹੋਈ ਹੈ।

ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ 3 ਨਵੰਬਰ ਨੂੰ ਸੈਕਟਰ-8 ਸਥਿਤ ਸਰਵੋਦਿਆ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਕਮਿਸ਼ਨਰ ਓਮਪ੍ਰਕਾਸ਼ ਨਰਵਾਲ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੁਲਿਸ ਕਰਾਈਮ ਦੇ ਡਿਪਟੀ ਕਮਿਸ਼ਨਰ ਮਕਸੂਦ ਅਹਿਮਦ ਦੀ ਅਗਵਾਈ ਹੇਠ ਕ੍ਰਾਈਮ ਬ੍ਰਾਂਚ ਸੈਕਟਰ-30, ਉਂਚਾ ਪਿੰਡ ਅਤੇ ਸੈਕਟਰ-85 ਦੀ ਸਾਂਝੀ ਟੀਮ ਦਾ ਗਠਨ ਕੀਤਾ ਗਿਆ।

ਪੁਲਿਸ ਨੇ ਦੱਸਿਆ ਕਿ ਦੋਸ਼ੀ ਕਿਸੇ ਕੋਚਿੰਗ ਸੈਂਟਰ ਤੋਂ ਕੋਚਿੰਗ ਲੈ ਰਿਹਾ ਸੀ ਅਤੇ ਛੋਟੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਸੀ। ਮੁਲਜ਼ਮ ਨੌਜਵਾਨ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦੀ ਮੰਗਣੀ ਹੋ ਗਈ ਹੈ। ਉਸਦੀ ਮੰਗੇਤਰ ਦੀ ਮਾਂ ਪਿਛਲੇ ਦਿਨੀਂ ਇਸੇ ਹਸਪਤਾਲ ਵਿੱਚ ਦਾਖਲ ਸੀ,ਜਿਨ੍ਹਾਂ ਨੂੰ ਪਿਛਲੇ ਦਿਨੀ ਕਿਸੀ ਦੂਜੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਦੋਸ਼ੀ ਸਰਵੋਦਿਆ ਹਸਪਤਾਲ ਦੇ ਗੁਰਦਾ ਰੋਗ ਮਾਹਿਰ ਨਾਲ ਫੋਨ ‘ਤੇ ਗੱਲ ਕਰਨਾ ਚਾਹੁੰਦਾ ਸੀ। ਜਦੋਂ ਕੋਈ ਗੱਲ ਨਹੀਂ ਹੋਈ ਤਾਂ ਮੁਲਜ਼ਮ ਗੁੱਸੇ ਵਿੱਚ ਆ ਗਿਆ।

ਦੱਸ ਦਈਏ ਕਿ 3 ਨਵੰਬਰ ਨੂੰ ਰਾਤ 10 ਵਜੇ ਸਰਵੋਦਿਆ ਹਸਪਤਾਲ ‘ਚ ਮੁਲਜ਼ਮਾਂ ਨੇ ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੋਣ ਦਾ ਦਾਅਵਾ ਕਰਦੇ ਹੋਏ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਸੈਕਟਰ 8 ਦੇ ਥਾਣੇ ਵਿੱਚ ਕੀਤੀ ਹੈ।

By admin

Related Post

Leave a Reply