ਪੰਜਾਬ : ਗਰਮੀਆਂ ਦੇ ਮੌਸਮ ਅਤੇ ਅਗਸਤ ਮਹੀਨੇ ਦੇ ਵਿਚਕਾਰ ਅੱਜ ਹੁਸ਼ਿਆਰਪੁਰ ​​(Hoshiarpur) ਜ਼ਿਲ੍ਹੇ ਦੇ ਟਾਂਡਾ ਇਲਾਕੇ ਨੂੰ ਸੰਘਣੀ ਧੁੰਦ ਦੀ ਚਾਦਰ ਨੇ ਘੇਰ ਲਿਆ ਹੈ। ਅੱਜ ਸਵੇਰੇ 6 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ, ਟਾਂਡਾ-ਸ਼੍ਰੀ ਹਰਗੋਬਿੰਦਪੁਰ ਹਾਈਵੇਅ, ਟਾਂਡਾ ਹੁਸ਼ਿਆਰਪੁਰ ਰੋਡ ‘ਤੇ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਹੌਲੀ-ਹੌਲੀ ਚਲਾਉਣ ਲਈ ਮਜਬੂਰ ਹੋਣਾ ਪਿਆ।

ਆਮ ਤੌਰ ‘ਤੇ ਦੇਖਿਆ ਜਾਂਦਾ ਹੈ ਕਿ ਅਜਿਹੀ ਧੁੰਦ ਸਰਦੀਆਂ ਦੇ ਮੌਸਮ ‘ਚ ਪੈਂਦੀ ਹੈ ਪਰ ਅਗਸਤ ਮਹੀਨੇ ‘ਚ ਪੈ ਰਹੀ ਇਸ ਧੁੰਦ ਦਾ ਕਾਰਨ ਵਾਤਾਵਰਣ ‘ਚ ਵਿਗਾੜ ਦੱਸਿਆ ਜਾ ਰਿਹਾ ਹੈ।

ਹਾਲਾਂਕਿ ਹੁਣ ਹੌਲੀ-ਹੌਲੀ ਮੌਸਮ ਨੇ ਵੀ ਕਰਵਟ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਲਗਾਤਾਰ ਹੋ ਰਹੀ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਤਾਪਮਾਨ ‘ਚ ਵੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

Leave a Reply