November 5, 2024

ਸਫ਼ਰ ਸਮੇਂ ਖਾਣ-ਪੀਣ ਲਈ ਇੰਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Lifestyle: ਬਹੁਤ ਸਾਰੇ ਲੋਕਾਂ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੋਕ ਹੁੰਦਾ ਹੈ ਅਤੇ ਕਈ ਲੋਕਾਂ ਨੂੰ ਵਪਾਰ ਜਾਂ ਨੌਕਰੀ ਦੇ ਮਾਮਲੇ ਵਿਚ ਅਕਸਰ ਬਾਹਰ ਜਾਣਾ ਪੈਂਦਾ ਹੈ। ਜੇਕਰ ਇਸ ਤਰ੍ਹਾਂ ਦੇ ਸਮੇਂ ਪੇਟ ‘ਚ ਗੜਬੜ ਹੋ ਜਾਵੇ ਤਾਂ ਸਾਰਾ ਮਜ਼ਾ ਅਤੇ ਜਰੂਰੀ ਕੰਮ ਜਿਸ ਕਾਰਨ ਤੁਸੀਂ ਬਾਹਰ ਗਏ ਹੋਵੋ ਕਿਰਕਿਰਾ ਹੋ ਜਾਂਦਾ ਹੈ। ਇਸ ਲਈ ਬਾਹਰ ਜਾਣ ਸਮੇਂ ਖਾਣ-ਪੀਣ ਦਾ ਪੂਰਾ ਧਿਆਨ ਰੱਖੋ ਤਾਂ ਕਿ ਜਿਸ ਉਦੇਸ਼ ਲਈ ਗਏ ਹੋ, ਉਸ ਉਦੇਸ਼ ਦਾ ਪੂਰਾ ਲਾਭ ਲੈ ਸਕੋ।

ਨਾਲ ਰੱਖੋ ਕੁਝ ਖਾਣ ਨੂੰ : ਬਾਹਰ ਘੁੰਮਣ ਜਾਂਦੇ ਸਮੇਂ ਆਪਣੇ ਨਾਲ ਖਾਣ ਦਾ ਸਾਮਾਨ ਕਾਫ਼ੀ ਮਾਤਰਾ ਵਿਚ ਰੱਖੋ ਤਾਂ ਕਿ ਬਾਹਰੋਂ ਘੱਟ ਤੋਂ ਘੱਟ ਖਾਣਾ ਪਵੇ। ਘਰੋਂ ਬਾਦਾਮ, ਕਾਜੂ, ਮਖਾਣੇ, ਅਖ਼ਰੋਟ, ਮੂੰਗਫਲੀ ਦੇ ਦਾਣੇ ਭੂੰਨ ਕੇ, ਇਕ ਡੱਬੇ ਵਿਚ ਰੱਖ ਲਓ। ਬਿਸਕੁਟ, ਕੇਕ, ਬੈਂਡ, ਜੈਮ, ਮਿਓਨੀ ਆਦਿ ਰੱਖ ਲਓ ਅਤੇ ਇਸ ਤੋਂ ਇਲਾਵਾ ‘ਰੈਡੀ ਟੂ ਮੇਕ ਪੈਕਸ’ ਵੀ ਰੱਖ ਲਓ ਤਾਂ ਕਿ ਗਰਮ ਪਾਣੀ ਵਿਚ ਪਾ ਕੇ ਆਪਣੀ ਭੁੱਖ ਮਿਟਾ ਸਕੋ। ਰਸਤੇ ਲਈ ਦੁੱਧ ਨਾਲ ਗੁੰਨ੍ਹੇ ਆਟੇ ਦੀਆਂ ਪੂਰੀਆਂ, ਪਰੌਂਠੇ, ਭਰਵੇਂ ਕਰੇਲੇ, ਆਲੂ ਦੀ ਸੁੱਕੀ ਸਬਜ਼ੀ, ਆਚਾਰ ਰੱਖ ਲਓ। ਤਾਂ ਕਿ ਦੋ ਤੋਂ ਤਿੰਨ ਦਿਨ ਇਸ ਦੀ ਵਰਤੋਂ ਕਰ ਸਕੋ। ਇਹ ਖ਼ਰਾਬ ਵੀ ਨਹੀਂ ਹੁੰਦੇ।

ਪਾਣੀ ਵੀ ਰੱਖੋ ਨਾਲ: ਰਸਤੇ ‘ਚ ਲੋੜ ਲਈ ਪਾਣੀ ਦੀ ਭਰਪੂਰ ਮਾਤਰਾ ਰੱਖ ਲਓ। ਸਾਫ਼ਟ ਡ੍ਰਿੰਕਸ ਨਾ ਲੈ ਕੇ ਜਾਓ, ਬਾਹਰ ਬੋਤਲ ਬੰਦ ਮਿਨਰਲ ਵਾਟਰ ਦੀ ਬੋਤਲਾਂ ਹੀ ਲਓ। ਸਫ਼ਰ ਦੌਰਾਨ ਬਾਹਰ ਦਾ ਦੂਸ਼ਿਤ ਪਾਣੀ ਪੇਟ ਖ਼ਰਾਬ ਕਰ ਸਕਦਾ ਹੈ।

ਸਫ਼ਰ ਵਿਚ ਲਓ ਹਲਕਾ ਨਾਸ਼ਤਾ : ਉਂਝ ਤਾਂ ਨਾਸ਼ਤਾ ਸਾਨੂੰ ਭਰ ਪੇਟ ਕਰਨਾ ਚਾਹੀਦਾ ਹੈ ਪਰ ਸਫ਼ਰ ਦੌਰਾਨ ਨਾਸ਼ਤਾ ਹਲਕਾ ਰੱਖੋ ਤਾਂ ਕਿ ਯਾਤਰਾ ਦੌਰਾਨ ਜੀਅ ਨਾ ਖ਼ਰਾਬ ਹੋਵੇ ਅਤੇ ਘੁੰਮਣ ਫਿਰਨ ਦੌਰਾਨ ਭਾਰਾਪਨ ਮਹਿਸੂਸ ਨਾ ਹੋਵੇ। ਨਾਸ਼ਤੇ ਵਿਚ ਉੱਬਲੇ ਅੰਡੇ, ਬ੍ਰੈਂਡ-ਬਟਰ, ਬ੍ਰੈੱਡ ਜੈਮ, ਫਲ, ਦਲੀਆ, ਪੁੰਗਰੇ ਅਨਾਜ ਆਦਿ ਦੀ ਵਰਤੋਂ ਕਰੋ। ਭਾਰੀ ਨਾਸ਼ਤੇ ਤੋਂ ਬਚੋ।

ਖਾਣੇ ਵਿਚ ਸਬਜ਼ੀਆਂ ਦੀ ਵਰਤੋਂ ਕਰੋ : ਬਾਹਰ ਘੁੰਮਦੇ ਸਮੇਂ ਲੰਚ ਅਤੇ ਡਿਨਰ ਵਿਚ ਸਬਜ਼ੀਆਂ, ਸਲਾਦ ਨੂੰ ਸ਼ਾਮਿਲ ਜ਼ਰੂਰ ਕਰੋ। ਇਸ ਨਾਲ ਪੇਟ ਹਲਕਾ ਰਹੇਗਾ। ਕਾਰਬੋਹਾਈਡੇਟਸ ਅਤੇ ਚਰਬੀ ਵਾਲੀਆਂ ਚੀਜ਼ਾਂ ਘੱਟ ਖਾਓ।

ਮਿੱਠੇ ਅਤੇ ਨਮਕੀਨ ‘ਤੇ ਵੀ ਕਰੋ ਕੰਟਰੋਲ : ਬਾਹਰ ਦੇ ਖਾਣੇ ਵਿਚ ਨਮਕ ਅਤੇ ਮਸਾਲੇ ਜ਼ਿਆਦਾ ਹੁੰਦੇ ਹਨ, ਇਸ ਲਈ ਫਾਲਤੂ ਨਮਕੀਨ ਨਾ ਖਾਓ। ਚਾਹ ਕਾਫ਼ੀ ਦੀ ਵਰਤੋਂ ਵੀ ਯਾਤਰਾ ਦੌਰਾਨ ਜ਼ਿਆਦਾ ਹੁੰਦੀ ਹੈ, ਇਸ ਲਈ ਮਿੱਠੇ ‘ਤੇ ਕੰਟਰੋਲ ਰੱਖੋ। ਜਿਆਦਾ ਨਮਕ ਅਤੇ ਮਿੱਠਾ ਸਿਹਤ ਨੂੰ ਖ਼ਰਾਬ ਕਰਦਾ ਹੈ, ਇਸ ਲਈ ਜ਼ਿਆਦਾ ਖਾਣ ਤੋਂ ਬਚੇ।

By admin

Related Post

Leave a Reply