ਵਿਸਾਖੀ ਤਿਉਹਾਰ ਵਿੱਚ ਹਿੱਸਾ ਲੈਣ ਲਈ 2400 ਦੇ ਕਰੀਬ ਭਾਰਤੀ ਸਿੱਖ ਸ਼ਰਧਾਲੂ ਪੁੱਜੇ ਲਾਹੌਰ
By admin / April 14, 2024 / No Comments / World News
ਲਾਹੌਰ: ਵਿਸਾਖੀ ਤਿਉਹਾਰ (Baisakhi festival) ਵਿੱਚ ਹਿੱਸਾ ਲੈਣ ਲਈ 2400 ਦੇ ਕਰੀਬ ਭਾਰਤੀ ਸਿੱਖ ਸ਼ਰਧਾਲੂ ਵਾਹਗਾ ਸਰਹੱਦ ਰਾਹੀਂ ਸ਼ਨੀਵਾਰ ਨੂੰ ਲਾਹੌਰ (Lahore) ਪੁੱਜੇ। ਇਕ ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਪਹਿਲੇ ਸਿੱਖ ਮੰਤਰੀ ਅਤੇ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਰਦਾਰ ਰਮੇਸ਼ ਸਿੰਘ ਓੜਾਰਾ ਨੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਵਧੀਕ ਸਕੱਤਰ ਰਾਣਾ ਸ਼ਾਹਿਦ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵਾਹਗਾ ਸਰਹੱਦ ‘ਤੇ ਭਾਰਤੀ ਸ਼ਰਧਾਲੂਆਂ ਦਾ ਸਵਾਗਤ ਕੀਤਾ।
ਈਟੀਪੀਬੀ ਦੇ ਬੁਲਾਰੇ ਅਮੀਰ ਹਾਸ਼ਮੀ ਨੇ ਕਿਹਾ, ਗੁਰਦੁਆਰਾ ਪੰਜਾ ਸਾਹਿਬ, ਹਸਨ ਅਬਦਾਲ ਵਿਖੇ ਵਿਸਾਖੀ ਦੇ ਤਿਉਹਾਰ ਵਿੱਚ ਹਿੱਸਾ ਲੈਣ ਲਈ ਅੱਜ ਲਗਭਗ 2,400 ਭਾਰਤੀ ਸਿੱਖ ਸ਼ਰਧਾਲੂ ਇਥੇ ਪਹੁੰਚੇ ਹਨ। ਹਾਸ਼ਮੀ ਨੇ ਕਿਹਾ ਕਿ ਇਸ ਤਿਉਹਾਰ ਦਾ ਮੁੱਖ ਸਮਾਗਮ ਐਤਵਾਰ ਨੂੰ ਹੋਵੇਗਾ ਜਿਸ ਵਿੱਚ 11,000 ਤੋਂ ਵੱਧ ਸਥਾਨਕ ਅਤੇ ਵਿਦੇਸ਼ੀ ਸਿੱਖ ਸ਼ਰਧਾਲੂ ਪੰਜਾ ਸਾਹਿਬ ਵਿਖੇ ਇਕੱਠੇ ਹੋਣਗੇ।
The post ਵਿਸਾਖੀ ਤਿਉਹਾਰ ਵਿੱਚ ਹਿੱਸਾ ਲੈਣ ਲਈ 2400 ਦੇ ਕਰੀਬ ਭਾਰਤੀ ਸਿੱਖ ਸ਼ਰਧਾਲੂ ਪੁੱਜੇ ਲਾਹੌਰ appeared first on Timetv.