November 7, 2024

ਵਿਸ਼ਵ ਕੱਪ 2023 ਦੌਰਾਨ ਇਸ ਟੀਮ ਨੂੰ ਲੱਗਾ ਵੱਡਾ ਝਟਕਾ

Latest Punjabi News | Home |Time tv. news

ਨਵੀਂ ਦਿੱਲੀ: ਵਿਸ਼ਵ ਕੱਪ 2023 (World Cup 2023) ਦੌਰਾਨ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਆਈ ਹੈ। ਬੰਗਲਾਦੇਸ਼ ਲਈ ਵਰਲਡ ਕੱਪ 2023 ਅਜੇ ਤੱਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਹੈ, ਉਥੇ ਹੀ ਟੀਮ ਦੇ ਕਪਤਾਨ ਸ਼ਾਕਿਬ ਅਲ ਹਸਨ ਵਿਸ਼ਵ ਕੱਪ ਮੈਚ ਦੇ ਵਿਚਕਾਰ ਬੰਗਲਾਦੇਸ਼ ਪਰਤ ਆਏ ਹਨ। ਉਸ ਦੀ ਬੰਗਲਾਦੇਸ਼ ਵਾਪਸੀ ਦਾ ਇੱਕ ਵੱਡਾ ਕਾਰਨ ਵੀ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਅਗਲਾ ਮੈਚ ਖੇਡਿਆ ਜਾਵੇਗਾ ਜਾਂ ਨਹੀਂ ਇਸ ਬਾਰੇ ਵੀ ਅਪਡੇਟ ਆਇਆ ਹੈ।

ਦਰਅਸਲ, ਵਿਸ਼ਵ ਕੱਪ 2023 ਵਿੱਚ ਬੰਗਲਾਦੇਸ਼ ਦੀ ਟੀਮ ਦੀ ਕਪਤਾਨੀ ਕਰ ਰਹੇ ਸ਼ਾਕਿਬ ਅਲ ਹਸਨ ਟੂਰਨਾਮੈਂਟ ਅੱਧ ਵਿਚਕਾਰ ਛੱਡ ਕੇ ਅਚਾਨਕ ਆਪਣੇ ਦੇਸ਼ ਪਰਤ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਉਹ ਆਪਣੇ ਮੈਂਟਰ ਨਜ਼ਮੁਲ ਅਬੇਦੀਨ ਫਾਹਿਮ ਨਾਲ ਟ੍ਰੇਨਿੰਗ ਲਈ ਢਾਕਾ ਪਹੁੰਚ ਚੁੱਕੇ ਹਨ। ਇੱਕ ਰਿਪੋਰਟ ਦੇ ਅਨੁਸਾਰ, ਉਹ ਆਪਣੇ ਮੈਂਟਰ ਨਜ਼ਮੁਲ ਅਬੇਦੀਨ ਦੇ ਨਾਲ ਸਿੱਧਾ ਸ਼ੇਰੇ ਬੰਗਲਾ ਨੈਸ਼ਨਲ ਸਟੇਡੀਅਮ ਗਿਆ ਜਿੱਥੇ ਉਨ੍ਹਾਂ ਨੇ ਤਿੰਨ ਘੰਟੇ ਦਾ ਨੈੱਟ ਸੈਸ਼ਨ ਕੀਤਾ, ਜਿਸ ਵਿੱਚ ਸ਼ਾਕਿਬ ਨੇ ਮੁੱਖ ਤੌਰ ‘ਤੇ ਨੈੱਟ ‘ਤੇ ਥ੍ਰੋਡਾਊਨ ਦਾ ਅਭਿਆਸ ਕੀਤਾ।

ਜਾਣਕਾਰੀ ਮੁਤਾਬਕ ਸ਼ਾਕਿਬ ਜਲਦ ਹੀ ਕੋਲਕਾਤਾ ਪਰਤਣਗੇ ਅਤੇ ਉਨ੍ਹਾਂ ਦੇ ਅਗਲੇ ਮੈਚ ਦਾ ਹਿੱਸਾ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਸ਼ਾਕਿਬ ਬੁੱਧਵਾਰ (25 ਅਕਤੂਬਰ) ਨੂੰ ਢਾਕਾ ਲਈ ਰਵਾਨਾ ਹੋਏ ਸਨ। ਉਨ੍ਹਾਂ ਦੇ ਮੈਂਟਰ ਨੇ ਅੱਗੇ ਕਿਹਾ, ‘ਸ਼ਾਕਿਬ ਸ਼ਾਇਦ ਇਸ ਤਰ੍ਹਾਂ ਕੰਮ ਕਰਨ ‘ਚ ਸਹਿਜ ਮਹਿਸੂਸ ਕਰਦੇ ਹਨ। ਮੈਨੂੰ ਨਹੀਂ ਪਤਾ ਕਿ ਅਸੀਂ ਅੱਗੇ ਕੀ ਕਰਨ ਜਾ ਰਹੇ ਹਾਂ, ਪਰ ਮੈਂ ਸ਼ਾਕਿਬ ਦੇ ਮੁਤਾਬਕ ਹਰ ਸੈਸ਼ਨ ਕਰਾਂਗਾ।

ਤੁਹਾਨੂੰ ਦੱਸ ਦੇਈਏ ਕਿ ਸ਼ਾਕਿਬ ਅਲ ਹਸਨ ਮੌਜੂਦਾ ਵਰਲਡ ਕੱਪ ਸੀਜ਼ਨ ‘ਚ ਕਾਫੀ ਖਰਾਬ ਫਾਰਮ ‘ਚੋਂ ਗੁਜ਼ਰ ਰਹੇ ਹਨ। ਟੀਮ ਨੇ 5 ‘ਚੋਂ ਸਿਰਫ 1 ਮੈਚ ਜਿੱਤਿਆ ਹੈ ਜਦਕਿ 4 ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਟੀਮ ਦੇ ਅਗਲੇ ਮੈਚ 28 ਅਕਤੂਬਰ ਨੂੰ ਨੀਦਰਲੈਂਡ ਅਤੇ 31 ਅਕਤੂਬਰ ਨੂੰ ਪਾਕਿਸਤਾਨ ਨਾਲ ਖੇਡੇ ਜਾਣੇ ਹਨ।

The post ਵਿਸ਼ਵ ਕੱਪ 2023 ਦੌਰਾਨ ਇਸ ਟੀਮ ਨੂੰ ਲੱਗਾ ਵੱਡਾ ਝਟਕਾ appeared first on Time Tv.

By admin

Related Post

Leave a Reply