ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ ਰਿਸ਼ਭ ਪੰਤ ਦੀ ਦੁਰਘਟਨਾ ਨੂੰ ਪ੍ਰਸ਼ੰਸਕ ਅਜੇ ਵੀ ਭੁੱਲ ਨਹੀਂ ਸਕੇ ਹਨ ਅਤੇ ਅਜਿਹੀ ਹੀ ਇੱਕ ਗਲਤੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਤੋਂ ਹੋ ਗਈ ਹੈ। ਦਰਅਸਲ ਰੋਹਿਤ ਸ਼ਰਮਾ ਦਾ ਬੰਗਲਾਦੇਸ਼ ਖ਼ਿਲਾਫ਼ ਮੈਚ ਤੋਂ ਪਹਿਲਾਂ ਤੇਜ਼ ਰਫਤਾਰ ਨਾਲ ਚਲਾਨ ਕੀਤਾ ਗਿਆ ਹੈ। ਰੋਹਿਤ ਸ਼ਰਮਾ ਪੁਣੇ-ਮੁੰਬਈ ਐਕਸਪ੍ਰੈੱਸ ਵੇਅ (Pune-Mumbai Expressway) ‘ਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਹੇ ਸੀ, ਜਿਸ ਤੋਂ ਬਾਅਦ ਉਸ ਦਾ ਚਲਾਨ ਜਾਰੀ ਕੀਤਾ ਗਿਆ। ਰਿਪੋਰਟ ਮੁਤਾਬਕ ਰੋਹਿਤ ਦੇ ਤੇਜ਼ ਰਫਤਾਰ ਕਾਰਨ ਤਿੰਨ ਟਰੈਫਿਕ ਚਲਾਨ ਕੀਤੇ ਗਏ ਹਨ।
ਦੱਸ ਦਈਏ ਕਿ ਰੋਹਿਤ ਸ਼ਰਮਾ ਬੰਗਲਾਦੇਸ਼ ਦੇ ਖ਼ਿਲਾਫ਼ ਮੈਚ ‘ਚ ਹਿੱਸਾ ਲੈਣ ਲਈ ਮੁੰਬਈ ਤੋਂ ਪੁਣੇ ਤੱਕ ਆਪਣੀ ਕਾਰ ਖੁਦ ਚਲਾ ਰਹੇ ਸਨ। ਟ੍ਰੈਫਿਕ ਪੁਲਿਸ ਮੁਤਾਬਕ ਰੋਹਿਤ ਸ਼ਰਮਾ ਕਰੀਬ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦੀ ਰਫ਼ਤਾਰ ਕਈ ਵਾਰ 215 ਕਿਲੋਮੀਟਰ ਪ੍ਰਤੀ ਘੰਟਾ ਤੱਕ ਵੀ ਪਹੁੰਚ ਜਾਂਦੀ ਸੀ। ਇੰਨੀ ਤੇਜ਼ ਰਫਤਾਰ ਕਾਰਨ ਰੋਹਿਤ ਸ਼ਰਮਾ ਦੇ ਨਾਂ ‘ਤੇ ਤਿੰਨ ਆਨਲਾਈਨ ਚਲਾਨ ਕੀਤੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਇਸ ਓਵਰਸਪੀਡ ਕਾਰਨ ਟੀਮ ਇੰਡੀਆ ਦੇ ਸਟਾਰ ਵਿਕਟਕੀਪਰ ਰਿਸ਼ਭ ਪੰਤ ਦਸੰਬਰ 2022 ‘ਚ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸ ਦੌਰਾਨ ਇੱਕ ਭਿਆਨਕ ਹਾਦਸੇ ਵਿੱਚ ਪੰਤ ਦੀ ਜਾਨ ਬੱਚ ਗਈ। ਰੋਹਿਤ ਸ਼ਰਮਾ ਨੇ ਹਾਲ ਹੀ ‘ਚ ਅਫਗਾਨਿਸਤਾਨ ਖ਼ਿਲਾਫ਼ ਸੈਂਕੜਾ ਅਤੇ ਪਾਕਿਸਤਾਨ ਖ਼ਿਲਾਫ਼ 86 ਦੌੜਾਂ ਦੀ ਪਾਰੀ ਖੇਡੀ ਸੀ। ਟੀਮ ਇੰਡੀਆ 3 ‘ਚੋਂ 3 ਮੈਚ ਜਿੱਤ ਕੇ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਹੈ।
The post ਵਿਸ਼ਵ ਕੱਪ 2023 ਦੇ ਮੈਚ ਦੌਰਾਨ ਕਪਤਾਨ ਰੋਹਿਤ ਸ਼ਰਮਾ ਦੀ ਵੱਡੀ ਲਾਪਰਵਾਹੀ appeared first on Time Tv.