ਹਰਿਆਣਾ : ਹਰਿਆਣਾ ‘ਚ ਵਿਧਾਨ ਸਭਾ ਚੋਣਾਂ (The Assembly Elections) ਲਈ ਅੱਜ ਭਾਜਪਾ ਦੀ ਪਹਿਲੀ ਸੂਚੀ ਆ ਸਕਦੀ ਹੈ। ਇਸ ਦੇ ਲਈ ਬੀਤੀ ਰਾਤ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ‘ਚ ਭਾਜਪਾ ਦੀ ਕੇਂਦਰੀ ਚੋਣ ਕਮੇਟੀ (Central Election Committee) (ਸੀ.ਈ.ਸੀ.) ਦੀ ਬੈਠਕ ‘ਚ ਟਿਕਟਾਂ ‘ਤੇ ਚਰਚਾ ਕੀਤੀ ਗਈ। ਕਰੀਬ 55 ਉਮੀਦਵਾਰਾਂ ਦੇ ਨਾਵਾਂ ਨੂੰ ਫਾਈਨਲ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੀ.ਐਮ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਪ੍ਰਧਾਨ ਜੇ.ਪੀ ਨੱਡਾ ਨੇ ਸੀ.ਐਮ ਨਾਇਬ ਸਿੰਘ ਸੈਣੀ, ਕੇਂਦਰੀ ਮੰਤਰੀ ਮਨੋਹਰ ਲਾਲ ਅਤੇ ਵਿਧਾਨ ਸਭਾ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਨਾਲ ਵੱਖਰੀ ਮੀਟਿੰਗ ਕੀਤੀ। ਇਹ ਮੁਲਾਕਾਤ ਕਰੀਬ 20-25 ਮਿੰਟ ਤੱਕ ਚੱਲੀ।

ਨਾਇਬ ਸੈਣੀ ਲਾਡਵਾ ਤੋਂ ਲੜ ਸਕਦੇ ਹਨ ਚੋਣ

ਦੱਸਿਆ ਜਾ ਰਿਹਾ ਹੈ ਕਿ ਸੀ.ਐਮ ਨਾਇਬ ਸਿੰਘ ਸੈਣੀ ਦਾ ਲਾਡਵਾ ਤੋਂ ਚੋਣ ਲੜਨਾ ਲਗਭਗ ਤੈਅ ਹੈ। ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਅਤੇ ਸੁਨੀਤਾ ਦੁੱਗਲ ਨੂੰ ਵੀ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਹ ਟਿਕਟ ਕੇਂਦਰੀ ਰਾਜ ਮੰਤਰੀ ਇੰਦਰਜੀਤ ਸਿੰਘ ਦੀ ਬੇਟੀ ਆਰਤੀ ਰਾਓ ਦੇ ਘਰ ਤੋਂ ਤੈਅ ਹੋਈ ਦੱਸੀ ਜਾਂਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀਆਂ ਤੋਂ ਇਲਾਵਾ ਵਿਧਾਇਕਾਂ ਦੀਆਂ ਟਿਕਟਾਂ ਨੂੰ ਲੈ ਕੇ ਵੀ ਤਲਵਾਰ ਲਟਕ ਰਹੀ ਹੈ। ਭਾਜਪਾ ਕਈ ਸੀਟਾਂ ‘ਤੇ ਨਵੇਂ ਚਿਹਰੇ ਉਤਾਰ ਸਕਦੀ ਹੈ। ਪਿਛਲੀਆਂ ਚੋਣਾਂ ਵਿੱਚ ਹਾਰਨ ਵਾਲੇ ਅਤੇ ਕੁਝ ਸਾਬਕਾ ਮੰਤਰੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ।

ਹਰਿਆਣਾ ਵਿੱਚ 2 ਗਠਜੋੜ

ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੋ ਗਠਜੋੜ ਹੋ ਗਏ ਹਨ। ਪਹਿਲਾ ਗਠਜੋੜ ਇਨੈਲੋ ਅਤੇ ਬਸਪਾ ਵਿਚਕਾਰ ਹੋਇਆ। ਦੂਜਾ ਗਠਜੋੜ ਜੇ.ਜੇ.ਪੀ. ਅਤੇ ਚੰਦਰਸ਼ੇਖਰ ਰਾਵਣ ਦੀ ਆਜ਼ਾਦ ਸਮਾਜ ਪਾਰਟੀ ਵਿਚਾਲੇ ਹੋਇਆ ਹੈ। ਇਸ ਤੋਂ ਇਲਾਵਾ ਕਾਂਗਰਸ ਅਤੇ ਭਾਜਪਾ ਇਕੱਲਿਆਂ ਹੀ ਸਾਰੀਆਂ 90 ਸੀਟਾਂ ‘ਤੇ ਚੋਣ ਲੜਨਗੀਆਂ। ਆਮ ਆਦਮੀ ਪਾਰਟੀ ਵੀ ਪਹਿਲੀ ਵਾਰ ਸਾਰੀਆਂ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜ ਰਹੀ ਹੈ। ‘ਆਪ’ ਨੇ ਪਿਛਲੀ ਵਾਰ 47 ਸੀਟਾਂ ‘ਤੇ ਚੋਣ ਲੜੀ ਸੀ, ਪਰ ਉਹ ਕਿਤੇ ਵੀ ਜਿੱਤ ਨਹੀਂ ਸਕੀ ਸੀ। ਲੋਕ ਸਭਾ ਵਿੱਚ ਕਾਂਗਰਸ ਨਾਲ ਗਠਜੋੜ ਕਰਕੇ ਕੁਰੂਕਸ਼ੇਤਰ ਸੀਟ ਤੋਂ ਚੋਣ ਲੜੀ ਪਰ ਇੱਥੇ ਹਾਰ ਗਈ ਸੀ।

1 ਅਕਤੂਬਰ ਨੂੰ ਹੋਵੇਗੀ ਵੋਟਿੰਗ

ਹਰਿਆਣਾ ‘ਚ 1 ਅਕਤੂਬਰ ਨੂੰ ਵੋਟਿੰਗ ਹੋਣੀ ਹੈ। 5 ਸਤੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ ਅਤੇ 12 ਸਤੰਬਰ ਨਾਮ ਦਾਖਲ ਕਰਨ ਦੀ ਆਖਰੀ ਮਿਤੀ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 13 ਸਤੰਬਰ ਨੂੰ ਹੋਵੇਗੀ। 16 ਸਤੰਬਰ ਨਾਮ ਵਾਪਸ ਲੈਣ ਦੀ ਆਖ਼ਰੀ ਤਰੀਕ ਹੈ।

Leave a Reply