ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੁਹੰਮਦ ਬਿਨ ਹਾਜੀ ਹਸਨ ਨਾਲ ਕੀਤੀ ਮੁਲਾਕਾਤ
By admin / March 27, 2024 / No Comments / World News
ਮਲੇਸ਼ੀਆ: ਵਿਦੇਸ਼ ਮੰਤਰੀ ਐਸ ਜੈਸ਼ੰਕਰ (External Affairs Minister S Jaishankar) ਨੇ ਬੁੱਧਵਾਰ ਨੂੰ ਯਾਨੀ ਅੱਜ ਮਲੇਸ਼ੀਆ ਦੇ ਆਪਣੇ ਹਮਰੁਤਬਾ ਮੁਹੰਮਦ ਬਿਨ ਹਾਜੀ ਹਸਨ (Mohammad Bin Haji Hassan) ਨਾਲ ਭਾਰਤ ਅਤੇ ਮਲੇਸ਼ੀਆ ਦਰਮਿਆਨ ਬਹੁਪੱਖੀ ਦੁਵੱਲੇ ਸਬੰਧਾਂ ਦੇ ਨਾਲ-ਨਾਲ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ‘ਲਾਭਦਾਇਕ ਅਤੇ ਸਪੱਸ਼ਟ’ ਚਰਚਾ ਕੀਤੀ। ਜੈਸ਼ੰਕਰ ਸਿੰਗਾਪੁਰ, ਫਿਲੀਪੀਨਜ਼ ਅਤੇ ਮਲੇਸ਼ੀਆ ਦੀ ਆਪਣੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਆਖਰੀ ਅਤੇ ਤੀਜੇ ਪੜਾਅ ‘ਚ ਕੁਆਲਾਲੰਪੁਰ ‘ਚ ਹਨ।
ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ‘ਚ ਕਿਹਾ ਕਿ ਜੈਸ਼ੰਕਰ ਨੇ ਮਲੇਸ਼ੀਆ ਦੇ ਵਿਦੇਸ਼ ਮੰਤਰੀ ਹਸਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ‘ਲਾਭਦਾਇਕ ਅਤੇ ਸਪੱਸ਼ਟ’ ਚਰਚਾ ਕੀਤੀ, ਜਿਸ ‘ਚ ਮਲੇਸ਼ੀਆ-ਭਾਰਤ ਦੁਵੱਲੇ ਮਾਮਲਿਆਂ ਦੇ ਬਹੁਪੱਖੀ ਪਹਿਲੂਆਂ ਦੇ ਨਾਲ-ਨਾਲ ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਸ਼ਾਮਲ ਸੀ। ਦੋਹਾਂ ਮੰਤਰੀਆਂ ਨੇ ਉੱਚ ਪੱਧਰੀ ਦੌਰਿਆਂ ਦੇ ਆਦਾਨ-ਪ੍ਰਦਾਨ ਅਤੇ ਆਪਸੀ ਤੌਰ ‘ਤੇ ਸਵੀਕਾਰਯੋਗ ਤਰੀਕਾਂ ‘ਤੇ ਮਲੇਸ਼ੀਆ ਅਤੇ ਭਾਰਤ ਦੀ 7ਵੀਂ ਸੰਯੁਕਤ ਕਮਿਸ਼ਨ ਦੀ ਮੀਟਿੰਗ ਬੁਲਾਉਣ ‘ਤੇ ਵੀ ਚਰਚਾ ਕੀਤੀ।
ਬਿਆਨ ਮੁਤਾਬਕ ਹਸਨ ਨੇ ਦਸੰਬਰ 2023 ‘ਚ ਅਹੁਦਾ ਸੰਭਾਲਣ ਤੋਂ ਬਾਅਦ ਜੈਸ਼ੰਕਰ ਅਤੇ ਉਨ੍ਹਾਂ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਵਿਦੇਸ਼ ਮੰਤਰਾਲੇ ਮੁਤਾਬਕ ਜੈਸ਼ੰਕਰ ਅੱਜ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨਾਲ ਮੁਲਾਕਾਤ ਕੀਤੀ ਅਤੇ ਡਿਜੀਟਲ ਮੰਤਰੀ ਗੋਬਿੰਦ ਸਿੰਘ ਦੇਵ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਜੈਸ਼ੰਕਰ ਦੀ ਯਾਤਰਾ ਦਾ ਉਦੇਸ਼ ਭਾਰਤ ਅਤੇ ਮਲੇਸ਼ੀਆ ਵਿਚਾਲੇ ਸਹਿਯੋਗ ਵਧਾਉਣਾ ਅਤੇ ਸਾਂਝੀਆਂ ਚੁਣੌਤੀਆਂ ਅਤੇ ਮੌਕਿਆਂ ਦੀ ਸਮਝ ਦਾ ਵਿਸਥਾਰ ਕਰਨਾ ਹੈ।
The post ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੁਹੰਮਦ ਬਿਨ ਹਾਜੀ ਹਸਨ ਨਾਲ ਕੀਤੀ ਮੁਲਾਕਾਤ appeared first on Time Tv.