ਗੁਰਦਾਸਪੁਰ : ਸਿਟੀ ਪੁਲਿਸ ਗੁਰਦਾਸਪੁਰ (City Police Gurdaspur) ਨੇ ਅਜਿਹੇ ਦੋ ਨੌਜਵਾਨਾਂ ਖ਼ਿਲਾਫ਼ ਆਈ.ਟੀ.ਐਕਟ (IT Act) ਦੀ ਧਾਰਾ 292 ਅਤੇ 67 ਤਹਿਤ ਮਾਮਲਾ ਦਰਜ ਕੀਤਾ ਹੈ। ਜਿਸ ਨੇ ਇੱਕ ਲੜਕੀ ਦੀ ਗਲਤ ਫੇਸਬੁੱਕ ਆਈਡੀ ਬਣਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਅਤੇ ਉਸਦੇ ਪਿਤਾ ਦੀ ਫੋਟੋ ਉੱਪਰ ਗਲਤ ਸ਼ਬਦ ਲਿਖ ਕੇ ਅਪਲੋਡ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਟੀ ਪੁਲਿਸ ਸਟੇਸ਼ਨ ਦੇ ਇੰਚਾਰਜ ਹਰਸ਼ਨਦੀਪ ਸਿੰਘ ਨੇ ਦੱਸਿਆ ਕਿ ਸਿਟੀ ਪੁਲਿਸ ਸਟੇਸ਼ਨ ਅਧੀਨ ਪੈਂਦੇ ਮੁਹੱਲੇ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਹੈ ਕਿ ਦੋਸ਼ੀ ਸਚਿਨ ਕੁਮਾਰ ਪੁੱਤਰ ਸੁਰਿੰਦਰਜੀਤ ਸਿੰਘ ਵਾਸੀ ਮਨਕੌਰ ਸਿੰਘ ਨੇ ਉਸਦੀ ਜਾਅਲੀ ਫੇਸਬੁੱਕ ਆਈ.ਡੀ. ਭੂਮੀ ਸ਼ਰਮਾ ਬਣਾਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਦੇ ਨਾਲ ਹੀ ਇੱਕ ਹੋਰ ਦੋਸ਼ੀ ਰੋਸ਼ਨ ਲਾਲ ਪੁੱਤਰ ਸੁਭਾਸ਼ ਚੰਦਰ ਵਾਸੀ ਮੁਹੱਲਾ ਨੰਗਲ ਕੋਟਲੀ ਮੰਡੀ ਗੁਰਦਾਸਪੁਰ ਨੇ ਉਸ ਦੀ ਲੜਕੀ ਦੀਆਂ ਅਸ਼ਲੀਲ ਤਸਵੀਰਾਂ ਅਤੇ ਉਸ ਦੀ ਤਸਵੀਰ ‘ਤੇ ਗਲਤ ਸ਼ਬਦ ਲਿਖ ਕੇ ਫਰਜ਼ੀ ਫੇਸਬੁੱਕ ਆਈਡੀ ਭੂਮੀ ਸ਼ਰਮਾ ‘ਤੇ ਅਪਲੋਡ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੰਚਾਰਜ ਸਾਈਬਰ ਕ੍ਰਾਈਮ ਸੈੱਲ ਗੁਰਦਾਸਪੁਰ ਵੱਲੋਂ ਮਾਮਲੇ ਦੀ ਜਾਂਚ ਕਰਨ ਉਪਰੰਤ ਦੋਸ਼ੀ ਪਾਏ ਗਏ ਸਚਿਨ ਕੁਮਾਰ ਅਤੇ ਰੋਸ਼ਨ ਲਾਲ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।