ਲੁਧਿਆਣਾ : ਲੁਧਿਆਣਾ ਦੇ ਫਿਰੋਜ਼ਪੁਰ ਰੋਡ (Ferozepur Road) ‘ਤੇ ਬਣ ਰਿਹਾ ਐਲੀਵੇਟਿਡ ਰੋਡ ਪ੍ਰਾਜੈਕਟ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਇਸ ਪ੍ਰੋਜੈਕਟ ਤਹਿਤ ਭਾਰਤ ਨਗਰ ਚੌਂਕ ਤੋਂ ਬੱਸ ਸਟੈਂਡ ਤੱਕ ਜਾਣ ਵਾਲੇ ਫਲਾਈਓਵਰ ਦਾ ਕੰਮ ਅਜੇ ਪੈਂਡਿੰਗ ਸੀ, ਇਸ ਫਲਾਈਓਵਰ ‘ਤੇ ਸੜਕ ਬਣਾਉਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਫਲਾਈਓਵਰ 10 ਜ਼ਾਂ 11 ਤਰੀਕ ਤੋਂ ਚਾਲੂ ਕਰ ਦਿੱਤਾ ਜਾਵੇਗਾ ।

ਇਸ ਫਲਾਈਓਵਰ ਦੇ ਚਾਲੂ ਹੋਣ ਨਾਲ ਫਿਰੋਜ਼ਪੁਰ ਰੋਡ, ਭਾਰਤ ਨਗਰ ਚੌਂਕ ਦੀ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਜਾਵੇਗਾ ਅਤੇ ਜਗਰਾਓਂ ਪੁਲ ਤੋਂ ਮਾਤਾ ਰਾਣੀ ਚੌਂਕ ਤੱਕ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਕਾਫੀ ਰਾਹਤ ਮਿਲੇਗੀ। ਦੱਸ ਦਈਏ ਕਿ ਇਹ ਪ੍ਰੋਜੈਕਟ ਲੰਬੇ ਸਮੇਂ ਤੋਂ ਲਟਕ ਰਿਹਾ ਸੀ, ਉਹ ਵੀ ਆਖ਼ਰਕਾਰ ਪੂਰਾ ਹੋ ਜਾਵੇਗਾ। 10 ਜਾਂ 11 ਤਰੀਕ ਨੂੰ ਇਹ ਫਲਾਈਓਵਰ ਜੋ ਕਿ ਭਾਰਤ ਨਗਰ ਚੌਕ ਤੋਂ ਬੱਸ ਸਟੈਂਡ ਵੱਲ ਜਾਣ ਵਾਲਾ ਫਲਾਈਓਵਰ ਹੈ, ਖੋਲ੍ਹਣ ਦੀ ਗੱਲ ਕਹੀ ਜਾ ਰਹੀ ਹੈ ।

Leave a Reply