November 5, 2024

ਲੁਧਿਆਣਾ ‘ਚ ਕੈਂਸਰ ਹਸਪਤਾਲ ਨੇੜੇ ਸੂਟਕੇਸ ‘ਚੋਂ ਇਕ ਵਿਅਕਤੀ ਦੀ ਲਾਸ਼ ਹੋਈ ਬਰਾਮਦ

ਲੁਧਿਆਣਾ: ਇੱਥੋਂ ਦੇ ਕੈਂਸਰ ਹਸਪਤਾਲ (Cancer Hospital) ਨੇੜੇ ਸੂਟਕੇਸ ‘ਚੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ, ਜਿਸ ਦੇ ਸਰੀਰ ਦੇ ਕਈ ਟੁਕੜੇ ਕੀਤੇ ਗਏ ਸਨ, ਜਦਕਿ ਉਸ ਦਾ ਚਿਹਰਾ ਇਕ ਪੁਲ ਦੇ ਹੇਠਾਂ ਪਿਆ ਮਿਿਲਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 6 ਅਧੀਨ ਪੈਂਦੇ ਇਲਾਕੇ ਵਿੱਚ ਕੈਂਸਰ ਹਸਪਤਾਲ ਨੇੜੇ ਪੁਲ ’ਤੇ ਇੱਕ ਸੂਟਕੇਸ ਪਿਆ ਸੀ। ਰਾਹਗੀਰਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸੂਟਕੇਸ ਨੂੰ ਕਬਜ਼ੇ ‘ਚ ਲੈ ਕੇ ਦੇਖਿਆ ਤਾਂ ਉਸ ‘ਚੋਂ ਇਕ ਨੰਗੇ ਵਿਅਕਤੀ ਦੀ ਲਾਸ਼ ਦੇ ਕਈ ਟੁਕੜੇ ਮਿਲੇ ਹਨ। ਪੁਲਿਸ ਨੇ ਪੁਲ ਦੇ ਹੇਠਾਂ ਦੇਖਿਆ ਤਾਂ ਚਿਹਰਾ ਬਰਾਮਦ ਹੋਇਆ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਪੁਲਿਸ ਨੇ ਇਹ ਫੋਟੋ ਪੰਜਾਬ ਦੇ ਸਾਰੇ ਥਾਣਿਆਂ ਨੂੰ ਭੇਜ ਦਿੱਤੀ ਹੈ ਤਾਂ ਜੋ ਲਾਸ਼ ਦੀ ਪਛਾਣ ਹੋ ਸਕੇ। ਇਸ ਘਟਨਾ ਕਾਰਨ ਜ਼ਿਲ੍ਹੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।

By admin

Related Post

Leave a Reply