ਲੁਧਿਆਣਾ : ਥਾਣਾ ਸਲੇਮ ਟਾਬਰੀ ਦੀ ਪੁਲਿਸ (Salem Tabri police station) ਨੇ 13 ਸਾਲਾ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਲੜਕੀ ਜਲੰਧਰ ਬਾਈਪਾਸ ਨੇੜੇ ਆਪਣੀ ਦਾਦੀ ਨੂੰ ਮਿਲਣ ਆਈ ਸੀ। ਪਰ ਦਾਦੀ ਘਰ ‘ਚ ਨਾ ਹੋਣ ਕਾਰਨ ਉਹ ਬਾਈਪਾਸ ਕੋਲ ਬੈਠੀ ਸੀ ਅਤੇ ਉੱਥੇ ਮੋਟਰਸਾਈਕਲ ‘ਤੇ ਇਕ ਵਿਅਕਤੀ ਆਇਆ ਜੋ ਉਸ ਦੀ ਬੇਟੀ ਨੂੰ ਕਿਸੇ ਅਣਪਛਾਤੀ ਜਗ੍ਹਾ ‘ਤੇ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਜਸਪਾਲ ਸਿੰਘ ਫੌਜੀ ਖ਼ਿਲਾਫ਼ ਪੋਕਸੋ ਐਕਟ ਤਹਿਤ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਹੈ, ਦੋਸ਼ੀ ਅਜੇ ਫਰਾਰ ਹੈ।

Leave a Reply