ਪੈਰਿਸ : ਸੱਤ ਵਾਰ ਦੇ ਬੈਲਨ ਡੀ’ਓਰ (Ballon d’Or) ਜੇਤੂ ਲਿਓਨਲ ਮੇਸੀ (Lionel Messi) ਨੂੰ ਇਕ ਸਾਲ ਬਾਅਦ ਇਸ ਵੱਕਾਰੀ ਫੁੱਟਬਾਲ ਪੁਰਸਕਾਰ ਲਈ ਨਾਮਜ਼ਦ ਖਿਡਾਰੀਆਂ ‘ਚ ਫਿਰ ਤੋਂ ਜਗ੍ਹਾ ਮਿਲੀ ਹੈ ਪਰ ਉਨ੍ਹਾਂ ਦੇ ਲੰਬੇ ਸਮੇਂ ਤੋਂ ਵਿਰੋਧੀ ਕ੍ਰਿਸਟੀਆਨੋ ਰੋਨਾਲਡੋ (Cristiano Ronaldo) ਇਸ ਸੂਚੀ ‘ਚ ਸ਼ਾਮਲ ਨਹੀਂ ਹਨ
ਦਸੰਬਰ ‘ਚ ਅਰਜਨਟੀਨਾ ਨੂੰ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਅਤੇ ਇਸ ਸਮੇਂ ਇੰਟਰ ਮਿਆਮੀ ਲਈ ਖੇਡ ਰਹੇ ਮੇਸੀ ਨੂੰ ਪਿਛਲੇ ਸਾਲ ਇਸ ਸੂਚੀ ‘ਚ ਜਗ੍ਹਾ ਨਹੀਂ ਮਿਲੀ ਸੀ। ਇਸ ਵਾਰ ਬੀਤੇ ਦਿਨ ਜਾਰੀ 30 ਪੁਰਸ਼ ਖਿਡਾਰੀਆਂ ਦੀ ਸੂਚੀ ‘ਚ ਮੇਸੀ ਦਾ ਨਾਂ ਸ਼ਾਮਲ ਹੈ। ਇਸ ਪੁਰਸਕਾਰ ਲਈ ਉਨ੍ਹਾਂ ਨੂੰ ਅਰਲਿੰਗ ਹਾਲੈਂਡ ਅਤੇ ਕਾਇਲੀਅਨ ਐਮਬਾਪੇ ਤੋਂ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਿਛਲੇ ਸਾਲ ਦਾ ਜੇਤੂ ਕਰੀਮ ਬੇਂਜੇਮਾ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਸਾਊਦੀ ਅਰਬ ਦੇ ਕਲੱਬ ਅਲ ਨਸੇਰ ਲਈ ਖੇਡ ਰਹੇ ਰੋਨਾਲਡੋ 2003 ਤੋਂ ਬਾਅਦ ਪਹਿਲੀ ਵਾਰ ਇਸ ਸੂਚੀ ਵਿੱਚ ਥਾਂ ਨਹੀਂ ਬਣਾ ਸਕੇ। ਰੋਨਾਲਡੋ ਨੇ ਇਹ ਵੱਕਾਰੀ ਪੁਰਸਕਾਰ ਪੰਜ ਵਾਰ ਜਿੱਤਿਆ ਹੈ। ਜੇਤੂ ਦਾ ਐਲਾਨ 30 ਅਕਤੂਬਰ ਨੂੰ ਕੀਤਾ ਜਾਵੇਗਾ। ਵਿਸ਼ਵ ਕੱਪ ਜੇਤੂ ਸਪੇਨ ਦੀਆਂ ਛੇ ਖਿਡਾਰਨਾਂ ਨੂੰ ਮਹਿਲਾ ਸੂਚੀ ਵਿੱਚ ਥਾਂ ਮਿਲੀ ਹੈ। ਇਨ੍ਹਾਂ ਵਿੱਚ ਐਤਾਨਾ ਬੋਨਾਮਾਤੀ ਵੀ ਸ਼ਾਮਲ ਹੈ, ਜਿਸ ਨੂੰ ਪਿਛਲੇ ਹਫ਼ਤੇ ਯੂਈਐਫਏ ਦੀ ਸਾਲ ਦੀ ਸਰਵੋਤਮ ਮਹਿਲਾ ਖਿਡਾਰੀ ਚੁਣਿਆ ਗਿਆ ਸੀ।
The post ਲਿਓਨੇਲ ਮੇਸੀ ਫਿਰ ਤੋਂ ਬੈਲਨ ਡੀ ਓਰ ਦੀ ਦੌੜ ‘ਚ ਹੋਏ ਸ਼ਾਮਲ appeared first on Time Tv.