ਪੁਣੇ : ਸ਼੍ਰੀਲੰਕਾ (Sri Lanka) ਨੂੰ ਅਫਗਾਨਿਸਤਾਨ ਖ਼ਿਲਾਫ਼ ਸੋਮਵਾਰ ਦੇ ਮੈਚ ਤੋਂ ਪਹਿਲਾਂ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਤੇਜ਼ ਗੇਂਦਬਾਜ਼ ਲਾਹਿਰੂ ਕੁਮਾਰਾ ਖੱਬੇ ਪੱਟ ਦੀ ਮਾਸਪੇਸ਼ੀ ਦੀ ਸੱਟ ਕਾਰਨ ਅੱਜ ਵਿਸ਼ਵ ਕੱਪ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ। ਕੁਮਾਰਾ ਅਭਿਆਸ ਸੈਸ਼ਨ ਦੌਰਾਨ ਜ਼ਖ਼ਮੀ ਹੋ ਗਿਆ ਸੀ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਤਕਨੀਕੀ ਕਮੇਟੀ ਨੇ ਸ਼੍ਰੀਲੰਕਾਈ ਟੀਮ ‘ਚ ਦੁਸ਼ਮੰਥਾ ਚਮੀਰਾ ਨੂੰ ਉਨ੍ਹਾਂ ਦੀ ਜਗ੍ਹਾ ‘ਤੇ ਸ਼ਾਮਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਮਾਰਾ ਨੇ ਸ਼੍ਰੀਲੰਕਾ ਦੀ ਇੰਗਲੈਂਡ ਖ਼ਿਲਾਫ਼ 8 ਵਿਕਟਾਂ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਚਮੀਰਾ ਨੂੰ ਵਿਸ਼ਵ ਕੱਪ ਲਈ ਸ਼੍ਰੀਲੰਕਾ ਦੀ ਸ਼ੁਰੂਆਤੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਲੰਕਾ ਪ੍ਰੀਮੀਅਰ ਲੀਗ ਦੌਰਾਨ ਜ਼ਖਮੀ ਹੋ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਚਮੀਰਾ ਅਤੇ ਐਂਜੇਲੋ ਮੈਥਿਊਜ਼ ਨੂੰ ਯਾਤਰਾ ਰਿਜ਼ਰਵ ਵਜੋਂ ਸ਼੍ਰੀਲੰਕਾਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਮੈਥਿਊਜ਼ ਨੂੰ ਪਹਿਲਾਂ ਹੀ ਜ਼ਖ਼ਮੀ ਤੇਜ਼ ਗੇਂਦਬਾਜ਼ ਮੈਥੀਸ਼ਾ ਪਥੀਰਾਨਾ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਸੀ।
The post ਲਾਹਿਰੂ ਕੁਮਾਰਾ ਵਿਸ਼ਵ ਕੱਪ ਤੋਂ ਹੋਏ ਬਾਹਰ appeared first on Time Tv.