ਜੈਤੋ : ਰੇਲਵੇ ਨੇ ਪਿਛਲੇ ਕੁਝ ਹਫਤਿਆਂ ਤੋਂ ਵੱਖ-ਵੱਖ ਟਰੇਨਾਂ ‘ਚ ਭੀੜ-ਭੜੱਕੇ ਦੀਆਂ ਕਈ ਰਿਪੋਰਟਾਂ ਵਿਚਾਲੇ ਬੀਤੇ ਦਿਨ ਕਿਹਾ ਕਿ ਉਸ ਨੇ ਯਾਤਰੀਆਂ ਦੀ ਸਹੂਲਤ ਲਈ ਲੰਬੀ ਦੂਰੀ ਦੀਆਂ 46 ਟਰੇਨਾਂ ‘ਚ 92 ਜਨਰਲ ਕਲਾਸ ਕੋਚ ਸ਼ਾਮਲ ਕੀਤੇ ਹਨ। ਰੇਲ ਮੰਤਰਾਲੇ ( The Railways) ਨੇ ਬੀਤੇ ਦਿਨ ਕਿਹਾ ਕਿ ਆਮ ਸ਼੍ਰੇਣੀ ਦੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਲਈ, ਭਾਰਤੀ ਰੇਲਵੇ ਨੇ 46 ਵੱਖ-ਵੱਖ ਮਹੱਤਵਪੂਰਨ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵਿੱਚ ਕੋਚਾਂ ਦੀ ਗਿਣਤੀ ਦਾ ਵਿਸਤਾਰ ਕੀਤਾ ਹੈ ਅਤੇ ਇਨ੍ਹਾਂ ਰੇਲਗੱਡੀਆਂ ਵਿੱਚ 92 ਨਵੇਂ ਕੋਚ ਲਗਾਏ ਹਨ ਜੋ ਕਿ ਜਨਰਲ ਸ਼੍ਰੇਣੀ ਦੀਆਂ ਹਨ। ਕੋਚਾਂ ਦੀ ਗਿਣਤੀ ਵਧਾਉਣ ਲਈ 22 ਹੋਰ ਰੇਲ ਗੱਡੀਆਂ ਦੀ ਵੀ ਪਛਾਣ ਕੀਤੀ ਗਈ ਹੈ ਅਤੇ ਉਨ੍ਹਾਂ ਵਿੱਚ ਜਨਰਲ ਸ਼੍ਰੇਣੀ ਦੇ ਵਾਧੂ ਡੱਬੇ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

15634/15633 ਗੁਹਾਟੀ ਬੀਕਾਨੇਰ ਐਕਸਪ੍ਰੈਸ

15631/15632 ਗੁਹਾਟੀ ਬਾੜਮੇਰ ਐਕਸਪ੍ਰੈਸ

15630/15629 ਸਿਲਘਾਟ ਟਾਊਨ ਤੰਬਰਮ ਨਗਾਓਂ ਐਕਸਪ੍ਰੈਸ

15647/15648 ਗੁਹਾਟੀ ਲੋਕਮਾਨਿਆ ਤਿਲਕ ਐਕਸਪ੍ਰੈਸ

15651/15652 ਗੁਹਾਟੀ ਜੰਮੂ ਤਵੀ ਐਕਸਪ੍ਰੈਸ

15653/15654 ਗੁਹਾਟੀ ਜੰਮੂ ਤਵੀ ਐਕਸਪ੍ਰੈਸ

15636/15635 ਗੁਹਾਟੀ ਓਖਾ ਐਕਸਪ੍ਰੈਸ

12510/12509 ਗੁਹਾਟੀ ਬੇਂਗਲੁਰੂ ਸੁਪਰਫਾਸਟ ਐਕਸਪ੍ਰੈਸ

15909/15910 ਡਿਬਰੂਗੜ੍ਹ ਲਾਲਗੜ੍ਹ ਅਵਧ ਅਸਾਮ ਐਕਸਪ੍ਰੈਸ

20415/20416 ਵਾਰਾਣਸੀ ਇੰਦੌਰ ਸੁਪਰ ਫਾਸਟ ਐਕਸਪ੍ਰੈਸ

20413/20414 ਕਾਸ਼ੀ ਮਹਾਕਾਲ ਵਾਰਾਣਸੀ ਇੰਦੌਰ ਸੁਪਰਫਾਸਟ ਐਕਸਪ੍ਰੈਸ

13351/13352 ਧਨਬਾਦ ਅਲਾਪੁਜ਼ਾ ਐਕਸਪ੍ਰੈਸ

14119/14120 ਕਾਠਗੋਦਾਮ ਦੇਹਰਾਦੂਨ ਐਕਸਪ੍ਰੈਸ

12976/12975 ਜੈਪੁਰ ਮੈਸੂਰ ਸੁਪਰਫਾਸਟ ਐਕਸਪ੍ਰੈਸ

17421/17422 ਤਿਰੂਪਤੀ ਕੋਲਮ ਐਕਸਪ੍ਰੈਸ

12703/12704 ਹਾਵੜਾ ਸਿਕੰਦਰਾਬਾਦ ਫਲਕਨੁਮਾ ਐਕਸਪ੍ਰੈਸ

12253/12254 ਬੈਂਗਲੁਰੂ ਭਾਗਲਪੁਰ ਐਕਸਪ੍ਰੈਸ

16527/16528 ਯਸ਼ਵੰਤਪੁਰ ਕੰਨੂਰ ਐਕਸਪ੍ਰੈਸ

16209/16210 ਅਜਮੇਰ ਮੈਸੂਰ ਐਕਸਪ੍ਰੈਸ

12703/12704 ਹਾਵੜਾ ਸਿਕੰਦਰਾਬਾਦ ਐਕਸਪ੍ਰੈਸ

16236/16235 ਮੈਸੂਰ ਤੂਤੀਕੋਰਿਨ ਐਕਸਪ੍ਰੈਸ

16507/16508 ਜੋਧਪੁਰ ਬੈਂਗਲੁਰੂ ਐਕਸਪ੍ਰੈਸ

20653/20654 KSR ਬੈਂਗਲੁਰੂ ਸਿਟੀ ਬੇਲਾਗਾਵੀ ਸੁਪਰਫਾਸਟ ਐਕਸਪ੍ਰੈਸ

17311/17312 ਚੇਨਈ ਸੈਂਟਰਲ ਹੁਬਲੀ ਸੁਪਰਫਾਸਟ ਐਕਸਪ੍ਰੈਸ

12253/12254 ਬੈਂਗਲੁਰੂ ਭਾਗਲਪੁਰ ਅੰਗ ਐਕਸਪ੍ਰੈਸ

16559/16590 ਬੰਗਲੌਰ ਸਿਟੀ ਸਾਂਗਲੀ ਰਾਣੀ ਚੇਨੰਮਾ ਐਕਸਪ੍ਰੈਸ

09817/09818 ਕੋਟਾ ਜੰਕਸ਼ਨ ਦਾਨਾਪੁਰ ਸੁਪਰਫਾਸਟ ਐਕਸਪ੍ਰੈਸ

19813/19814 ਕੋਟਾ ਸਿਰਸਾ ਐਕਸਪ੍ਰੈਸ

12972/12971 ਭਾਵਨਗਰ ਬਾਂਦਰਾ ਟਰਮੀਨਸ ਸੁਪਰਫਾਸਟ ਐਕਸਪ੍ਰੈਸ

19217/19218 ਵੇਰਾਵਲ ਜੰਕਸ਼ਨ ਮੁੰਬਈ ਬਾਂਦਰਾ ਵੇਰਾਵਲ ਜੰਕਸ਼ਨ ਸੌਰਾਸ਼ਟਰ ਜਨਤਾ ਐਕਸਪ੍ਰੈਸ

22956/22955 ਮੁੰਬਈ ਬਾਂਦਰਾ – ਭੁਜ ਕੱਛ ਸੁਪਰਫਾਸਟ ਐਕਸਪ੍ਰੈਸ

20908/20907 ਭੁਜ ਦਾਦਰ ਸਯਾਜੀ ਨਗਰੀ ਸੁਪਰਫਾਸਟ ਐਕਸਪ੍ਰੈਸ

11301/11302 ਮੁੰਬਈ ਬੈਂਗਲੁਰੂ ਉਡਾਨ ਐਕਸਪ੍ਰੈਸ

12111/12112 ਮੁੰਬਈ ਅਮਰਾਵਤੀ ਸੁਪਰਫਾਸਟ ਐਕਸਪ੍ਰੈਸ

12139/12140 ਛਤਰਪਤੀ ਸ਼ਿਵਾਜੀ ਟਰਮੀਨਲ ਨਾਗਪੁਰ ਸੇਵਾਗ੍ਰਾਮ ਐਕਸਪ੍ਰੈਸ।

ਇਨ੍ਹਾਂ ਸਾਰੀਆਂ ਟਰੇਨਾਂ ‘ਚ ਲਗਾਏ ਗਏ ਇਹ ਵਾਧੂ ਕੋਚ ਆਮ ਲੋਕਾਂ ਨੂੰ ਸਫਰ ਕਰਨ ‘ਚ ਕਾਫੀ ਰਾਹਤ ਪ੍ਰਦਾਨ ਕਰਨਗੇ।

ਇਸ ਤੋਂ ਇਲਾਵਾ ਭਾਰਤੀ ਰੇਲਵੇ ਨੇ ਆਮ ਯਾਤਰੀਆਂ ਦੇ ਦਬਾਅ ਨੂੰ ਘੱਟ ਕਰਨ ਲਈ ਦੇਸ਼ ਭਰ ਦੀਆਂ ਮੇਲ ਐਕਸਪ੍ਰੈਸ ਟਰੇਨਾਂ ‘ਚ ਜਨਰਲ ਅਨਰਿਜ਼ਰਵਡ ਕੋਚਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਲਗਭਗ 25 ਰੂਟਾਂ ‘ਤੇ ਪ੍ਰਮੁੱਖ ਟਰੇਨਾਂ ਦੀਆਂ ਜੁੜਵਾਂ ਟਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ‘ਚ ਜਨਰਲ ਅਤੇ ਸਲੀਪਰ ਕੋਚ ਹਨ। ਰੇਲਵੇ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਮੇਲ ਐਕਸਪ੍ਰੈਸ ਟਰੇਨਾਂ ‘ਚ ਗਰੀਬ ਅਤੇ ਘੱਟ ਆਮਦਨ ਵਰਗ ਦੇ ਯਾਤਰੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਜਨਰਲ ਅਤੇ ਸਲੀਪਰ ਕੋਚਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਤੱਕ ਚੋਣਵੇਂ ਰੂਟਾਂ ‘ਤੇ 44 ਪ੍ਰਸਿੱਧ ਟਰੇਨਾਂ ‘ਚ ਇਕ ਤੋਂ ਤਿੰਨ ਜਨਰਲ ਕੋਚ ਵਧਾਏ ਗਏ ਹਨ ਅਤੇ 22 ਹੋਰ ਟਰੇਨਾਂ ‘ਚ ਵਾਧਾ ਕੀਤਾ ਜਾ ਰਿਹਾ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਲਗਭਗ 25 ਰੂਟਾਂ ‘ਤੇ ਕੁਝ ਮਿੰਟਾਂ ਦੇ ਅੰਤਰਾਲ ‘ਤੇ ਵੱਡੀਆਂ ਟਰੇਨਾਂ ਦੇ ਪਿੱਛੇ ਜੁੜਵਾਂ ਟਰੇਨਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ‘ਚ ਕੋਚਾਂ ਦਾ ਸੁਮੇਲ ਵੱਖਰਾ ਹੋਵੇਗਾ ਅਤੇ ਹੋਰ ਜਨਰਲ ਕੋਚ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਰੇਲਵੇ ਵੱਧ ਤੋਂ ਵੱਧ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾ ਸਕੇਗਾ। ਜੁੜਵਾਂ ਟਰੇਨਾਂ ਦੀ ਗਿਣਤੀ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਕੁਝ ਰੂਟਾਂ ‘ਤੇ ਹਫਤਾਵਾਰੀ ਜਾਂ ਦੋ-ਹਫਤਾਵਾਰੀ ਟਰੇਨਾਂ ਚਲਾਈਆਂ ਜਾਣਗੀਆਂ ਜਦਕਿ ਕੁਝ ਟਰੇਨਾਂ ਰੋਜ਼ਾਨਾ ਦੇ ਆਧਾਰ ‘ਤੇ ਚਲਾਉਣ ਦੀ ਯੋਜਨਾ ਹੈ।  ਇਕ ਸਵਾਲ ਦੇ ਜਵਾਬ ‘ਚ ਸੂਤਰਾਂ ਨੇ ਦੱਸਿਆ ਕਿ ਪਿਛਲੇ 10 ਸਾਲਾਂ ‘ਚ ਰੇਲਵੇ ਨੇ ਆਪਣੀ ਸਮਰੱਥਾ ਨੂੰ ਦੁੱਗਣਾ, ਤੀਜੀ ਅਤੇ ਚੌਥੀ ਲਾਈਨ ਵਿਛਾ ਕੇ ਵਧਾਇਆ ਹੈ, ਜਿਸ ਕਾਰਨ ਜੁੜਵਾਂ ਟਰੇਨਾਂ ਚਲਾਉਣਾ ਸੰਭਵ ਹੋਵੇਗਾ।

Leave a Reply