ਮਾਸਕੋ : ਚਾਕੂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਰੂਸ ਦੇ ਮਰਮਾਂਸਕ ਖੇਤਰ ਦੇ ਗਵਰਨਰ ਆਂਦਰੇਈ ਚਿਬਿਸ (Andrei Chibis) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੀਤੇ ਦਿਨ ਐਪਟੀਟੀ ਕਸਬੇ ਵਿੱਚ ਇੱਕ ਮੀਟਿੰਗ ਤੋਂ ਬਾਅਦ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ ਗਿਆ। ਇਕ ਸਮਾਚਾਰ ਏਜੰਸੀ ਨੇ ਅੱਜ ਐਪਟੀਟੀ-ਕਿਰੋਵ ਹਸਪਤਾਲ ਦੇ ਮੁੱਖ ਡਾਕਟਰ ਯੂਰੀ ਸ਼ਿਰਯਾਯੇਵ ਦੇ ਹਵਾਲੇ ਨਾਲ ਦੱਸਿਆ ਕਿ 45 ਸਾਲਾ ਚਿਬਿਸ ਦੀ ਹਾਲਤ ਗੰਭੀਰ ਸੀ ਅਤੇ ਉਨ੍ਹਾਂ ਦੀ ਸਰਜਰੀ ਹੋ ਰਹੀ ਸੀ।
ਹਮਲਾਵਰ ਦੀ ਪਛਾਣ ਅਲੈਗਜ਼ੈਂਡਰ ਬਾਯਦਾਨੋਵ ਵਜੋਂ ਹੋਈ ਹੈ। ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਮੌਕੇ ‘ਤੇ ਹੀ ਹਿਰਾਸਤ ‘ਚ ਲੈ ਲਿਆ। ਰਾਜਪਾਲ ਦੇ ਬੁਲਾਰੇ ਅਨੁਸਾਰ ਇਹ ਹਮਲਾ ਅਚਾਨਕ ਹੋਇਆ। ਦੋਸ਼ੀ ਨੂੰ ਰੂਸੀ ਨੈਸ਼ਨਲ ਗਾਰਡ ਨੇ ਤੁਰੰਤ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੇ ਹਮਲਾ ਕਿਉਂ ਕੀਤਾ।