ਨਵੀਂ ਦਿੱਲੀ : ਭਾਰਤ ਸਰਕਾਰ (The Government of India) ਵੱਲੋਂ ਚਲਾਈਆਂ ਜਾ ਰਹੀਆਂ ਰਾਸ਼ਨ ਸਕੀਮਾਂ ਦੇਸ਼ ਦੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਜੀਵਨ ਰੇਖਾ ਦੀ ਤਰ੍ਹਾਂ ਹਨ। ਰਾਸ਼ਟਰੀ ਖੁਰਾਕ ਸੁਰੱਖਿਆ ਕਾਨੂੰਨ (The National Food Security Act),(NFSA) ਦੇ ਤਹਿਤ, ਰਾਸ਼ਨ ਕਾਰਡ ਧਾਰਕਾਂ ਨੂੰ ਘੱਟ ਦਰਾਂ ‘ਤੇ ਅਨਾਜ ਮੁਹੱਈਆ ਕਰਵਾਇਆ ਜਾਂਦਾ ਹੈ। ਪਰ ਹੁਣ ਸਰਕਾਰ ਨੇ ਰਾਸ਼ਨ ਕਾਰਡ ‘ਤੇ ਉਪਲਬਧ ਰਾਸ਼ਨ ਦੀ ਮਾਤਰਾ ਅਤੇ ਨਿਯਮਾਂ ‘ਚ ਬਦਲਾਅ ਕੀਤਾ ਹੈ, ਜੋ ਕਿ 1 ਜਨਵਰੀ 2025 ਤੋਂ ਲਾਗੂ ਹੋਵੇਗਾ।

ਰਾਸ਼ਨ ਦੀ ਮਾਤਰਾ ਵਿੱਚ ਤਬਦੀਲੀ
ਪਹਿਲਾਂ ਰਾਸ਼ਨ ਕਾਰਡ ‘ਤੇ ਇਕ ਯੂਨਿਟ ਵਿਚ 3 ਕਿਲੋ ਚੌਲ ਅਤੇ 2 ਕਿਲੋ ਕਣਕ ਦਿੱਤੀ ਜਾਂਦੀ ਸੀ, ਹੁਣ ਇਸ ਨੂੰ ਬਦਲ ਕੇ 2 ਕਿਲੋ ਕਣਕ ਅਤੇ 2.5 ਕਿਲੋ ਚੌਲ ਕਰ ਦਿੱਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਚੌਲਾਂ ਦੀ ਮਾਤਰਾ ਅੱਧਾ ਕਿੱਲੋ ਘਟਾਈ ਗਈ ਹੈ, ਜਦਕਿ ਕਣਕ ਦੀ ਮਾਤਰਾ ਅੱਧਾ ਕਿੱਲੋ ਵਧਾਈ ਗਈ ਹੈ।

ਅੰਤੋਦਿਆ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤੇ ਜਾਣ ਵਾਲੇ ਰਾਸ਼ਨ ਵਿੱਚ ਵੀ ਸੋਧ ਕੀਤੀ ਗਈ ਹੈ। ਪਹਿਲਾਂ ਉਨ੍ਹਾਂ ਨੂੰ 14 ਕਿਲੋ ਕਣਕ ਅਤੇ 21 ਕਿਲੋ ਚੌਲ ਮਿਲਦੇ ਸਨ ਪਰ ਹੁਣ ਇਸ ਨੂੰ ਬਦਲ ਕੇ 18 ਕਿਲੋ ਚੌਲ ਅਤੇ 17 ਕਿਲੋ ਕਣਕ ਕਰ ਦਿੱਤਾ ਗਿਆ ਹੈ। ਹਾਲਾਂਕਿ ਰਾਸ਼ਨ ਦੀ ਕੁੱਲ ਮਾਤਰਾ 35 ਕਿਲੋ ਹੀ ਰਹੇਗੀ।

ਈ-ਕੇਵਾਈਸੀ ਕਰਨਾ ਲਾਜ਼ਮੀ ਹੈ
ਸਾਰੇ ਰਾਸ਼ਨ ਕਾਰਡ ਧਾਰਕਾਂ ਲਈ ਈ-ਕੇਵਾਈਸੀ ਪ੍ਰਕਿਰਿਆ ਨੂੰ ਪੂਰਾ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਜੇਕਰ ਕੋਈ ਰਾਸ਼ਨ ਕਾਰਡ ਧਾਰਕ 1 ਜਨਵਰੀ, 2025 ਤੋਂ ਪਹਿਲਾਂ ਈ-ਕੇਵਾਈਸੀ ਨਹੀਂ ਕਰਵਾਉਂਦਾ ਹੈ, ਤਾਂ ਉਸਦਾ ਰਾਸ਼ਨ ਕਾਰਡ ਰੱਦ ਕਰ ਦਿੱਤਾ ਜਾਵੇਗਾ।

ਸਰਕਾਰ ਨੇ ਪਹਿਲਾਂ ਇਸਦੀ ਆਖਰੀ ਮਿਤੀ 1 ਅਕਤੂਬਰ ਤੈਅ ਕੀਤੀ ਸੀ, ਜਿਸ ਨੂੰ 1 ਨਵੰਬਰ ਅਤੇ ਫਿਰ 1 ਦਸੰਬਰ, 2024 ਤੱਕ ਵਧਾ ਦਿੱਤਾ ਗਿਆ ਸੀ।

ਰਾਸ਼ਨ ਕਾਰਡ ਰੱਦ ਹੋਣ ਦੀ ਸੂਰਤ ਵਿੱਚ ਮੁਫਤ ਰਾਸ਼ਨ ਜਾਂ ਸਸਤੇ ਭਾਅ ‘ਤੇ ਮਿਲਣ ਵਾਲੀ ਸਹੂਲਤ ਵੀ ਬੰਦ ਹੋ ਜਾਵੇਗੀ।

ਕਿਵੇਂ ਕਰਵਾਇਆ ਜਾਵੇ ਈ-ਕੇਵਾਈਸੀ ?
ਈ-ਕੇਵਾਈਸੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਔਨਲਾਈਨ ਅਤੇ ਔਫਲਾਈਨ ਦੋਵੇਂ ਵਿਕਲਪ ਉਪਲਬਧ ਹਨ।

ਔਨਲਾਈਨ: ਰਾਸ਼ਨ ਕਾਰਡ ਧਾਰਕ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਦੇ ਨਾਲ ਖੁਰਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਜਾਂ ਰਾਸ਼ਨ ਦੀ ਦੁਕਾਨ ‘ਤੇ ਜਾ ਕੇ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ।

ਔਫਲਾਈਨ: ਤੁਸੀਂ ਨਜ਼ਦੀਕੀ ਰਾਸ਼ਨ ਡੀਲਰ ਜਾਂ ਕਾਮਨ ਸਰਵਿਸ ਸੈਂਟਰ (CSC) ‘ਤੇ ਜਾ ਸਕਦੇ ਹੋ ਅਤੇ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਜਮ੍ਹਾ ਕਰ ਸਕਦੇ ਹੋ।

ਮਹੱਤਵਪੂਰਨ ਤਾਰੀਖਾਂ
ਈ-ਕੇਵਾਈਸੀ ਦੀ ਆਖਰੀ ਮਿਤੀ: 1 ਦਸੰਬਰ 2024

ਤਬਦੀਲੀਆਂ ਦੀ ਪ੍ਰਭਾਵੀ ਮਿਤੀ: 1 ਜਨਵਰੀ, 2025

ਰਾਸ਼ਨ ਕਾਰਡ ਧਾਰਕਾਂ ਲਈ ਸਮੇਂ ਸਿਰ ਆਪਣੇ ਦਸਤਾਵੇਜ਼ਾਂ ਨੂੰ ਅਪਡੇਟ ਕਰਨਾ ਜ਼ਰੂਰੀ ਹੈ, ਤਾਂ ਜੋ ਮੁਫਤ ਰਾਸ਼ਨ ਜਾਂ ਸਸਤੇ ਭਾਅ ਦੀ ਸਹੂਲਤ ਜਾਰੀ ਰਹੇ।

Leave a Reply